Home / News / entertainment /

Sidhu Moose Wala Funeral: ਮੂਸੇਵਾਲਾ ਦੀ ਯਾਦ `ਚ ਪਾਲੀਵੁੱਡ ਸਿਤਾਰਿਆਂ ਦੀ ਭਾਵੁਕ ਪੋਸਟ, ਕਿਹਾ- 'ਨਹੀਂ ਹੋ ਰਿਹਾ ਯਕੀਨ'

Sidhu Moose Wala Funeral: ਮੂਸੇਵਾਲਾ ਦੀ ਯਾਦ `ਚ ਪਾਲੀਵੁੱਡ ਸਿਤਾਰਿਆਂ ਦੀ ਭਾਵੁਕ ਪੋਸਟ, ਕਿਹਾ- 'ਨਹੀਂ ਹੋ ਰਿਹਾ ਯਕੀਨ'

Sidhu Moose Wala Funeral: ਮੂਸੇਵਾਲਾ ਦੀ ਯਾਦ `ਚ ਪਾਲੀਵੁੱਡ ਸਿਤਾਰਿਆਂ ਦੀ ਭਾਵੁਕ ਪੋਸਟ, ਕਿਹਾ- 'ਨਹੀਂ ਹੋ ਰਿਹਾ ਯਕੀਨ'

Sidhu Moose Wala Funeral: ਮੂਸੇਵਾਲਾ ਦੀ ਯਾਦ `ਚ ਪਾਲੀਵੁੱਡ ਸਿਤਾਰਿਆਂ ਦੀ ਭਾਵੁਕ ਪੋਸਟ, ਕਿਹਾ- 'ਨਹੀਂ ਹੋ ਰਿਹਾ ਯਕੀਨ'

Sidhu Moose Wala Funeral: ਗਾਇਕ ਸਿੱਧੂ ਮੂਸੇਵਾਲਾ ਅੱਜ ਦੁਨੀਆ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਹੋ ਜਾਣਗੇ। ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਐਤਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਮੂਸੇਵਾਲਾ (Sidhu Moose Wala)'ਤੇ ਹਮਲਾ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਹਟਾਉਣ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।

Sidhu Moose Wala Funeral: ਗਾਇਕ ਸਿੱਧੂ ਮੂਸੇਵਾਲਾ ਅੱਜ ਦੁਨੀਆ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਹੋ ਜਾਣਗੇ। ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਐਤਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਮੂਸੇਵਾਲਾ (Sidhu Moose Wala)'ਤੇ ਹਮਲਾ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਹਟਾਉਣ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਯਾਨੀ 31 ਮਈ 12:30 ਵਜੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪਿੰਡ ਮੂਸੇ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾ ਤੋਂ ਇਲਾਵਾ ਪ੍ਰਸ਼ੰਸ਼ਕ ਅਤੇ ਕਈ ਫਿਲਮੀ ਸਿਤਾਰਿਆਂ ਵੀ ਮੂਸੇਵਾਲਾ ਨੂੰ ਆਖਰੀ ਵਾਰ ਅਲਵਿਦਾ ਕਹਿਣ ਲਈ ਪਹੁੰਚ ਰਹੇ ਹਨ।

ਉਨ੍ਹਾਂ ਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਸਦਮਾ ਦਿੱਤਾ ਹੈ। ਆਪਣੇ ਗੀਤਾਂ ਦੀ ਬਦੌਲਤ ਉਸ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਆਪਣੀ ਪਛਾਣ ਬਣਾਈ। ਇਸ ਵਿਚਕਾਰ ਪਾਲੀਵੁੱਡ ਸਿਤਾਰੇ ਮਰਹੂਮ ਮੂਸੇਵਾਲਾ ਨੂੰ ਸ਼ਰਧਾਜਲੀ ਦੇ ਰਹੇ ਹਨ। ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Gippy Grewal) ਨੇ ਸਿੱਧੂ ਮੂਸੇਵਾਲਾ ਦੀ ਯਾਦ `ਚ ਭਾਵੁਕ ਪੋਸਟ ਸ਼ੇਅਰ ਕਰ ਲਿਖਿਆ- ਹਾਲੇ ਤੱਕ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ।

ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕ ਬੱਬਲ ਰਾਏ (Babbal Rai) ਨੇ ਵੀ ਮੂਸੇਵਾਲਾ ਨੂੰ ਸ਼ਰਧਾਜਲੀ ਦਿੰਦੇ ਹੋਏ ਉਨ੍ਹਾਂ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ। ਪੰਜਾਬੀ ਅਦਾਕਾਰਾ ਤਾਨੀਆ (Tania) ਅਤੇ ਬੱਬਲ ਰਾਏ ਨੇ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕੈਪਸ਼ਨ ਵਿੱਚ ਲਿਖਿਆ- Legends Never Die.

ਐਤਵਾਰ ਦਾ ਦਿਨ ਰਿਹਾ ਮੰਦਭਾਗਾ

ਕਾਬਿਲੇਗ਼ੌਰ ਹੈ ਕਿ ਪੰਜਾਬ ਲਈ 29 ਮਈ ਯਾਨਿ ਐਤਵਾਰ ਦਾ ਦਿਨ ਮੰਦਭਾਗਾ ਰਿਹਾ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਨਾਂ ਦਾ ਚਮਕਦਾਰ ਸਿਤਾਰੇ ਦਾ ਭਿਆਨਕ ਕਤਲ ਹੋ ਜਾਵੇਗਾ। ਐਤਵਾਰ ਨੂੰ ਸ਼ਾਮ 5.30 ਵਜੇ ਦੇ ਕਰੀਬ ਜਦੋਂ ਮੂਸੇਵਾਲਾ ਆਪਣੀ ਕਾਲੀ ਥਾਰ ਗੱਡੀ ਵਿੱਚ ਆਪਣੇ ਘਰ ਪਰਤ ਰਹੇ ਸੀ, ਤਾਂ ਰਾਹ ਵਿਚ ਹੀ ਉਨ੍ਹਾਂ `ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਗਈਆਂ। ਜਿਸ ਕਾਰਨ ਉਨ੍ਹਾਂ ਦੀ ਮੌਕੇ `ਤੇ ਹੀ ਦਰਦਨਾਕ ਮੌਤ ਹੋ ਗਈ।