USA- ਤਿੰਨ ਸਾਲਾ ਬੱਚੇ ਨੇ 8 ਮਹੀਨੇ ਦੇ ਮਾਸੂਮ ‘ਤੇ ਚਲਾਈ ਗੋਲੀ, ਬੱਚੇ ਦੀ ਮੌਤ

ਹਿਊਸਟਨ- ਅਮਰੀਕਾ ਦੇ ਹਿਊਸਟਨ ਵਿੱਚ ਸ਼ੁੱਕਰਵਾਰ ਨੂੰ ਇੱਕ ਅੱਠ ਮਹੀਨੇ ਦੇ ਬੱਚੇ ਦੀ ਗੋਲੀ ਲਗਣ ਨਾਲ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਘਰ ਵਿੱਚ ਪਈ ਬੰਦੂਕ ਬੱਚੇ ਦੇ ਤਿੰਨ ਸਾਲਾ ਵੱਡੇ ਭਰਾ ਦੇ ਹੱਥ ਲੱਗ ਗਈ ਅਤੇ ਉਸਨੇ ਹੀ ਗੋਲੀਬਾਰੀ ਕੀਤੀ। ਹਿਊਸਟਨ ਪੁਲਿਸ ਵਿਭਾਗ ਦੇ ਸਹਾਇਕ ਮੁਖੀ ਵੇਂਡੀ ਬੈਮਬ੍ਰਿਜ ਨੇ ਕਿਹਾ ਕਿ ਬੱਚੇ ਨੂੰ ਸ਼ੁੱਕਰਵਾਰ ਸਵੇਰੇ ਪੇਟ ਵਿਚ ਗੋਲੀ ਮਾਰ ਦਿੱਤੀ ਗਈ ਸੀ। ਪਰਿਵਾਰਕ ਮੈਂਬਰ ਜ਼ਖਮੀ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ।


ਬੈਮਬ੍ਰਿਜ ਨੇ ਕਿਹਾ ਕਿ ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੇ ਹਥਿਆਰ ਕਿਸੇ ਦੀ ਪਹੁੰਚ ਤੋਂ ਦੂਰ ਰੱਖਣ। ਤੁਸੀਂ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਕ੍ਰਿਪਾ ਕਰਕੇ ਇਸ ਪਰਿਵਾਰ ਲਈ ਅਰਦਾਸ ਕਰੋ। ਇਹ ਬਹੁਤ ਹੀ ਦੁਖਦਾਈ ਘਟਨਾ ਹੈ।


ਜਾਂਚਕਰਤਾਵਾਂ ਨੂੰ ਸ਼ੁਰੂ ਵਿੱਚ ਘਟਨਾ ‘ਚ ਵਰਤੀ ਗਈ ਬੰਦੂਕ ਦਾ ਪਤਾ ਨਹੀਂ ਲੱਗ ਸਕਿਆ, ਪਰ ਬਾਅਦ ਵਿੱਚ ਉਸ ਨੂੰ ਗੱਡੀ ਦੇ ਅੰਦਰੋਂ ਬਰਾਮਦ ਕਰ ਲਿਆ ਗਿਆ ਜਿਸ ਵਿੱਚ ਪਰਿਵਾਰਕ ਮੈਂਬਰ ਬੱਚੇ ਨੂੰ ਹਸਪਤਾਲ ਲੈ ਗਏ। ਬੈਮਬ੍ਰਿਜ ਨੇ ਕਿਹਾ ਕਿ ਜਾਂਚਕਰਤਾ ਅਤੇ ਵਕੀਲ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਇਸ ਕੇਸ ਵਿੱਚ ਕੋਈ ਦੋਸ਼ ਲਾਇਆ ਜਾਵੇਗਾ ਜਾਂ ਨਹੀਂ।

Published by: Ashish Sharma
First published: April 10, 2021, 3:04 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)