ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਦੇ ਮਸ਼ਹੂਰ ਡੈਂਟਿਸਟ ਡਾਕਟਰ ਮੋਹਿਤ ਧਵਨ ਅੰਤਰਰਾਸ਼ਟਰੀ ਪੱਧਰ 'ਤੇ ਦੰਦਾ ਦੇ ਡਾਕਟਰ ਵਿੱਚਕਾਰ ਹੋਣ ਵਾਲੇ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਭਾਰਤ ਤੋਂ ਇਸ ਗਲੋਬਲ ਚੈਂਪੀਅਨਸ਼ਿਪ ਲਈ 8 ਦੰਦਾ ਦੇ ਡਾਕਟਰਾਂ ਨੂੰ ਚੁਣੀਆਂ ਗਿਆ ਹੈ, ਇਨ੍ਹਾਂ 'ਚ ਡਾਕਟਰ ਮੋਹਿਤ ਧਵਨ ਸਭ ਤੋਂ ਨੌਜਵਾਨ ਹਨ। ਮੁਕਾਬਲੇ ਤੋਂ ਪਹਿਲਾਂ ਨਿਊਜ਼ 18 ਮੋਹਾਲੀ ਨੇ ਡਾਕਟਰ ਮੋਹਿਤ ਧਵਨ ਨਾਲ ਗੱਲ ਬਾਤ ਕੀਤੀ ਅਤੇ ਇਸ ਮੁਕਾਬਲੇ ਬਾਰੇ, ਭਾਰਤ ਵਿੱਚ ਡੈਂਟਿਸਟ ਖੇਤਰ ਵਿੱਚ ਹੋ ਰਹੇ ਵਿਕਾਸ ਅਤੇ ਨੌਜਵਾਨਾਂ ਲਈ ਇਸ ਖੇਤਰ ਵਿੱਚ ਕਰੀਅਰ ਬਣਾਉਣ ਦੇ ਮੌਕੇ 'ਤੇ ਗੱਲ ਕੀਤੀ।
Mohali: ਬਲੱਡ ਵਾਂਗ ਮਾਂ ਦਾ ਦੁੱਧ ਵੀ ਹੋ ਸਕੇਗਾ ਦਾਨ
ਸੋਨੇ ਦੀਆਂ ਮੁੰਦਰੀਆਂ ਕੱਢਣ ਲਈ ਲੁਟੇਰਿਆਂ ਨੇ ਬਜ਼ੁਰਗ ਔਰਤ ਦੀਆਂ ਵੱਢੀਆਂ ਉਂਗਲਾਂ
Mohali: ਸਰਕਾਰੀ ਅਧਿਕਾਰੀਆਂ ਦੇ ਨਵੇਂ ਦਫ਼ਤਰੀ ਸਮੇਂ ਨੇ ਘਟਾਇਆ ਟ੍ਰੈਫਿਕ, ਹਾਦਸਿਆ 'ਚ ਵੀ ਆਈ ਕਮੀ
Mohali: ਚੱਲਦਾ ਫਿਰਦਾ ਗਰੀਬਾਂ ਲਈ ਕੱਪੜਿਆਂ ਦਾ ਸ਼ੋਅਰੂਮ
ਗੁਰੂ ਗ੍ਰੰਥ ਸਾਹਿਬ ਦੀ ਜੀ ਬੇਅਦਬੀ ਤੋਂ ਬਾਅਦ ਸੜਕਾਂ 'ਤੇ ਉੱਤਰੇ ਮਰਿੰਡਾ ਦੇ ਲੋਕ !
ਤਿੰਨ ਭੈਣਾਂ ਨੇ ਇੱਕਠੇ ਰਹਿਣ ਲਈ ਛੱਡੀ ਵਿਦੇਸ਼ੀ ਰੰਗਤ
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਅਧਿਆਪਕ ਲਈ ਬਿਨੈ-ਪੱਤਰਾਂ ਦੀ ਮੰਗ
ਦੋ ਬੱਚਿਆਂ ਦੇ ਪਿਤਾ ਦਾ ਨਾਬਾਲਿਗ ਕਹਿ ਕੇ ਕੱਟਿਆ ਚਲਾਨ
ਹੁਣ ਭਾਰਤ 'ਚ ਵੀ ਖੇਡੀਆਂ ਜਾਣਗੀਆਂ Beach Games
Mohali: ਪੂਲ ਪਾਰਟੀ 'ਚ ਚੱਲੀਆਂ ਗੋਲੀਆਂ...
World Parkinson Day: ਕਿਉਂ ਹੁੰਦਾ ਹੈ ਪਾਰਕਿੰਸਨ? ਜਾਣੋ ਇਸ ਮਾਹਿਰ ਡਾਕਟਰ ਤੋਂ !
ਡਾਕਟਰ ਮੋਹਿਤ ਧਵਨ ਦਾ ਕਰੀਅਰ
ਡਾਕਟਰ ਮੋਹਿਤ ਧਵਨ ਚੰਡੀਗੜ੍ਹ ਦੇ ਸੈਕਟਰ 21ਬੀ ਦੇ ਵਿੱਚ ਆਪਣੇ ਡੈਂਟਿਸਟ ਕਲੀਨਿਕ 'ਚ ਪ੍ਰੈਕਟਿਸ ਕਰਦੇ ਹਨ। ਡਾਕਟਰ ਮੋਹਿਤ ਪਿੱਛਲੇ 14-15 ਸਾਲਾਂ ਤੋਂ ਇਸ ਖ਼ੇਤਰ ਵਿੱਚ ਹਨ। ਮੋਹਿਤ ਦੱਸਦੇ ਹਨ ਕਿ ਚੰਡੀਗੜ੍ਹ ਦੇ ਬਹੁਤ ਸਾਰੇ ਮਸ਼ਹੂਰ ਲੋਕ ਉਨ੍ਹਾਂ ਕੋਲ ਇਲਾਜ ਲਈ ਆਉਂਦੇ ਹਨ। ਡਾਕਟਰ ਮੋਹਿਤ ਨਾਲ ਇਸ ਲਿੰਕ ਰਹੀ ਸੰਪਰਕ ਕੀਤਾ ਜਾ ਸਕਦਾ ਹੈ ' https://www.theadc.dental/dr-mohit-dhawan 'ਡਾਕਟਰ ਮੋਹਿਤ ਨੇ ਦੱਸਿਆ ਕਿ ਡੈਂਟਿਸਟ ਦੇ ਖ਼ੇਤਰ ਵਿੱਚ ਪਹਿਲੇ ਦੇ ਮੁਕਾਬਲੇ ਬਹੁਤ ਵਿਕਾਸ ਵੇਖਣ ਨੂੰ ਮਿਲਿਆ ਹੈ। ਇਹ ਵਿਕਾਸ ਖ਼ਾਸ ਤੌਰ 'ਤੇ ਨਵੇਂ ਤਕਨੀਕਾਂ ਜਿਵੇਂ ਆਰਟੀਫਿਸਿਅਲ ਇੰਟੈਲੀਜੈਂਸ ਅਤੇ ਨਵੀਆਂ ਮਸ਼ੀਨਾਂ 'ਚ ਵੇਖਣ ਨੂੰ ਮਿਲਿਆ ਹੈ।ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਅਗਲੇ ਕੁੱਝ ਸਾਲ ਇਸ ਖੇਤਰ ਲਈ ਬਹੁਤ ਅਹਿਮ ਹੋਣ ਵਾਲੇ ਹਨ ਕਿਉਂਕਿ ਇਸ ਖੇਤਰ ਵਿੱਚ ਤਕਨੀਕੀ ਵਿਕਾਸ ਦੇ ਰਫ਼ਤਾਰ ਵਧੀ ਹੈ।
ਸਟ੍ਰੂਮੈਨ ਵਰਲਡ ਕਲਾਸ ਕੱਪ ਮੁਕਾਬਲਾ
ਇੱਥੇ ਇੱਕ ਡਾਕਟਰ ਪਿੱਛੇ ਮਰੀਜ਼ਾ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਡਾਕਟਰ ਧਵਨ ਮੁਤਾਬਿਕ ਚੀਨ ਇੱਕ ਲੋਕਤੰਤਰਿਕ ਦੇਸ਼ ਨਹੀਂ ਹੈ ਅਤੇ ਇਸ ਦੇ ਕੇਵਲ 4 ਡਾਕਟਰ ਦੇ ਟੀਮ ਹੀ ਇਸ 'ਚ ਹਿੱਸਾ ਲੈ ਰਹੀ ਹੈ ਜਿਹੜੀ ਕਿ ਉਨ੍ਹਾਂ ਦੇ ਆਪਣੀ ਮਰਜ਼ੀ ਹੈ।ਇਸ ਮੁਕਾਬਲੇ ਦੀ ਸ਼ੁਰੂਆਤ 6 ਸਤੰਬਰ ਤੋਂ ਹੋਵੇਗੀ ਜਿਸ ਵਿੱਚ ਵੱਖ ਵੱਖ ਰਾਊਂਡ 'ਚ ਵੱਖ ਵੱਖ ਦੇਸ਼ਾਂ ਦੇ ਡਾਕਟਰ ਆਪਸ 'ਚ ਮੁਕਾਬਲਾ ਕਰਨਗੇ।
ਮੁਕਾਬਲੇ 'ਚ ਡਾਕਟਰ ਆਪਣੀਆਂ ਹੁਣ ਤੱਕ ਦੀ ਕੀਤੀ ਗਈ ਸਭ ਤੋਂ ਰੋਚਕ, ਵੱਖਰੀ ਅਤੇ ਸਫਲ ਇੰਪਾਲਾਂਟ ਦੀ ਜਾਣਕਾਰੀ ਦੇਣਗੇ। ਇਨ੍ਹਾਂ ਡਾਕਟਰਾਂ ਨੂੰ ਇੱਕ ਤਜਰਬੇਕਾਰ ਡਾਕਟਰਾਂ ਦੀ ਜੂਰੀ ਜੱਜ ਕਰੇਗੀ ਅਤੇ ਨਾਲ ਹੀ ਲਗਭਗ 1.2 ਮਿਲੀਅਨ ਡੈਂਟਿਸਟ ਇਸ ਦਾ ਹਿੱਸਾ ਇੱਕ ਦਰਸ਼ਕ ਦੇ ਤੌਰ 'ਤੇ ਹੋਣਗੇ। ਮੁਕਾਬਲੇ 'ਚ 60% ਪੁਆਇੰਟ ਜੂਰੀ 'ਚ ਬੈਠੇ ਜੱਜ ਅਤੇ 40% ਪੁਆਇੰਟ ਦਰਸ਼ਕ ਦੇ ਤੌਰ 'ਤੇ ਜੁੜੇ ਡੈਂਟਿਸਟ ਦੇਣਗੇ। ਮੁਕਾਬਲੇ ਦਾ ਫਾਈਨਲ 2 ਦਸੰਬਰ ਨੂੰ ਹੋਵੇਗਾ। ਇਸ ਮੁਕਾਬਲੇ ਨੂੰ ਤੁਸੀਂ ਹੇਠਲੇ ਲਿੰਕ ਰਾਹੀਂ ਵੇਖ ਸਕਦੇ ਹੋ।https://swcc.virtualevents.straumann.com/#1657816109087-953b9faf-6ea7
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।