- News18-Punjabi
- Last Updated: April 15, 2021, 11:18 AM IST
- News18 Punjabi
ਨਵੀਂ ਦਿੱਲੀ: ਅਡਾਨੀ ਐਂਟਰਪ੍ਰਾਈਜਜ((Adani Enterprises) ) ਦਾ ਨੋਇਡਾ ਵਿਚ ਵੀ ਇਕ ਉਦਯੋਗ ਲਗਾਏਗੀ। ਇਸ ਦੇ ਲਈ, ਨੋਇਡਾ ਅਥਾਰਟੀ(Noida Authority) ਨੇ ਕੰਪਨੀ ਨੂੰ ਇਕ ਉਦਯੋਗਿਕ ਪਲਾਟ(industrial plot) ਅਲਾਟ ਕੀਤਾ ਹੈ। ਇਸ ਦੇ ਨਾਲ ਹੀ 12 ਹੋਰ ਕੰਪਨੀਆਂ ਨੂੰ ਵੀ ਨੋਇਡਾ(Noida) ਵਿੱਚ ਸਨਅਤੀ ਪਲਾਟ ਅਲਾਟ(allotted industrial plots) ਕੀਤੇ ਗਏ ਹਨ। ਇਸ ਨਾਲ ਇੱਥੇ 48 ਹਜ਼ਾਰ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਦੇ ਮੌਕੇ(employment opportunities) ਪੈਦਾ ਹੋਣਗੇ। ਨੋਇਡਾ ਅਥਾਰਟੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨੇ ਨੋਇਡਾ ਖੇਤਰ ਵਿੱਚ ਉਦਯੋਗਿਕ ਜ਼ਮੀਨ ਅਡਾਨੀ ਐਂਟਰਪ੍ਰਾਈਜਜ਼(Adani Enterprises) ਅਤੇ ਡਿਕਸਨ ਟੈਕਨੋਲੋਜੀ(Dixon Technologies) ਸਮੇਤ 13 ਕੰਪਨੀਆਂ ਨੂੰ ਅਲਾਟ ਕਰ ਦਿੱਤੀ ਹੈ। ਇਸ ਪਹਿਲਕਦਮੀ ਨਾਲ ਨੋਇਡਾ ਖੇਤਰ ਵਿਚ 3,870 ਕਰੋੜ ਰੁਪਏ ਦੇ ਨਿਵੇਸ਼(investment) ਦੀ ਉਮੀਦ ਹੈ।
2500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ
ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਸੈਕਟਰ 80 ਵਿਚ 39,146 ਵਰਗ ਮੀਟਰ ਜ਼ਮੀਨ ਪ੍ਰਸਤਾਵਿਤ ਡਾਟਾ ਸੈਂਟਰ ਲਈ ਅਡਾਨੀ ਐਂਟਰਪ੍ਰਾਈਜ਼ ਨੂੰ ਅਲਾਟ ਕੀਤੀ ਗਈ ਹੈ। ਕੰਪਨੀ ਦੇ ਨੋਇਡਾ ਵਿੱਚ 2500 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ। ਬਿਆਨ ਅਨੁਸਾਰ 60 ਤੋਂ ਵੱਧ ਫਰਮਾਂ ਨੇ ਇਸ ਪ੍ਰਕਿਰਿਆ ਵਿੱਚ ਜ਼ਮੀਨ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚੋਂ 13 ਕੰਪਨੀਆਂ ਯੋਗ ਪਈਆਂ ਸਨ ਜਿਨ੍ਹਾਂ ਨੂੰ ਪਲਾਟ ਅਲਾਟ ਕੀਤੇ ਗਏ ਹਨ।
ਸੈਕਟਰ 80, 145, 140 ਏ ਅਤੇ 151 ਵਿਚ ਜ਼ਮੀਨ ਦੀ ਅਲਾਟਮੈਂਟ
ਅਡਾਨੀ ਤੋਂ ਇਲਾਵਾ ਡਿਕਸਨ ਟੈਕਨੋਲੋਜੀਜ਼, ਅਗਰਵਾਲ ਐਸੋਸੀਏਟਸ, ਵਿਵੇਟੇਕਸ ਪ੍ਰੋਜੈਕਟਸ, ਇਕਵਾਈਨ ਟੈਕ ਨੂਟਰੀ ਕੇਅਰ ਐਲ ਐਲ ਪੀ, ਆਰਏਐਫ ਮੈਨੂਫੈਕਚਰਿੰਗ ਕੰਪਨੀ, ਰੋਟੋ ਪੰਪਜ਼, ਕੇਏ ਕੇ ਫਰੈਗ੍ਰੇਸ, ਸਾਵੀ ਲੈਦਰਜ਼, ਮਿਥਾਸ ਸਵੀਟਸ ਐਂਡ ਰੈਸਟੋਰੈਂਟ, ਐਡੋਰਟੇਕਸ, ਵੈਸਟਵੇਅ ਇਲੈਕਟ੍ਰਾਨਿਕਸ ਅਤੇ ਧਾਮਾਪੁਰ ਐਲਕੋ ਚੇਮ ਨੂੰ ਵੀ ਜ਼ਮੀਨ ਮਿਲੀ ਹੈ। ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਦੀ ਪ੍ਰਵਾਨਗੀ ਤੋਂ ਬਾਅਦ ਸੈਕਟਰ 80, 145, 140 ਏ ਅਤੇ 151 ਵਿਚ ਸਥਿਤ ਕੁੱਲ 1,99,848 ਵਰਗ ਮੀਟਰ ਜ਼ਮੀਨ ਪਲਾਟ ਅਲਾਟ ਕੀਤੇ ਗਏ ਹਨ।