ਸਿੰਘੂ ਬਾਰਡਰ ’ਤੇ ਘਰ ਬਣਾਉਣ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ

ਪੁਲਿਸ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਲਾਏ ਮੋਰਚਿਆਂ ’ਤੇ ਪੱਕੇ ਮਕਾਨ ਬਣਾਉਣ ਵਾਲਿਆਂ ਉਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਨੀਪਤ (ਹਰਿਆਣਾ) ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਕੌਮੀ ਸ਼ਾਹਰਾਹ ਨੰਬਰ-1 ’ਤੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਕਸਬੇ ਵਿਚ ਪੈਂਦੇ ਖੇਤਰ ’ਚ ਕੇਐੱਫਸੀ ਮਾਲ ਨੇੜੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਥੇ ਕਰੀਬ 25 ਮਕਾਨ ਉਸਾਰੇ ਗਏ ਹਨ। ਕੌਮੀ ਸ਼ਾਹਰਾਹ ਅਥਾਰਿਟੀ ਅਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ’ਤੇ ਨਿਯਮਾਂ ਖ਼ਿਲਾਫ਼ ਜਾ ਕੇ ਕੌਮੀ ਸ਼ਾਹਰਾਹ ’ਤੇ ਪੱਕੀਆਂ ਉਸਾਰੀਆਂ ਕਰਨ ਦੇ ਦੋਸ਼ ਹੇਠ ਕੁੰਡਲੀ ਥਾਣੇ ਵਿੱਚ ਕਿਸਾਨਾਂ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ।


ਉਧਰ, ਕਿਸਾਨਾਂ ਮੁਤਾਬਕ ਇਹ ਗਰਮੀ ਤੋਂ ਬਚਣ ਦਾ ਆਮ ਅਤੇ ਸਸਤਾ ਹੱਲ ਹੈ। ਕਿਸਾਨਾਂ ਨੇ ਸਿੰਘੂ ਬਾਰਡਰ ਨੇੜੇ ਕਿਸਾਨ ਨਗਰ ਬਣਾਉਣ ਦਾ ਇਰਾਦਾ ਵੀ ਜ਼ਾਹਿਰ ਕੀਤਾ ਹੈ। ਕੌਮੀ ਸ਼ਾਹਰਾਹ ਅਥਾਰਿਟੀ ਦੇ ਪ੍ਰਾਜੈਕਟ ਅਧਿਕਾਰੀ ਆਨੰਦ ਤੇ ਕੌਂਸਲ ਦੇ ਅਧਿਕਾਰੀ ਪਵਨ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਪੱਕੇ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਟਿਕਰੀ ਤੇ ਸਿੰਘੂ ਵਿੱਚ ਟਿਊਬਵੈੱਲ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਅਤੇ ਕਿਸਾਨ ਸੰਘਰਸ਼ ਲੰਬਾ ਚੱਲਣ ਦੇ ਖ਼ਦਸ਼ਿਆਂ ਕਾਰਨ ਕਿਸਾਨਾਂ ਵੱਲੋਂ ਇਹ ਰਣਨੀਤੀ ਬਣਾਈ ਗਈ ਹੈ।

Published by: Gurwinder Singh
First published: March 14, 2021, 9:22 AM IST

ਭਾਸ਼ਾ ਚੋਣੋਂ :

ਪੰਜਾਬੀ(Punjabi)