ਦੁਨੀਆ 'ਚ ਫੇਸਬੁੱਕ ਵਟਸਐਪ ਹੋਇਆ ਬੰਦ, ਕਾਰਨਾਂ ਦੀ ਭਾਲ ਜਾਰੀ

ਸਾਰੀ ਦੁਨੀਆ ਵਿੱਚ ਵਿੱਚ ਵਟਸਐਪ ਅਤੇ ਇੰਸਟਾਗ੍ਰਾਮ ਸੇਵਾਵਾਂ ਥੋੜੀ ਦੇਰ ਬੰਦ ਹੋਣ ਤੋਂ ਬਾਅਦ ਮੁੜ ਚਾਲੂ ਕਰ ਦਿੱਤੀਆਂ ਗਈਆਂ ਹਨ। ਪਰ ਇਹ ਕਿਉਂ ਅਚਾਨਕ ਬੰਦ ਹੋ ਗਈਆਂ ਸਨ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਗਈ ਹੈ। ਕਈ ਯੂਜ਼ਰਸ ਨੇ ਟਵਿੱਟਰ 'ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਸਾਈਟ ਨਹੀਂ ਚੱਲ ਰਹੀਆਂ ਜਿਸ ਤੋਂ ਬਾਅਦ ਹੁਣ ਇਹ ਫੇਰ ਚਾਲੂ ਹੋ ਗਈਆਂ ਹਨ।







ਇਹ ਸੇਵਾਵਾਂ 10:55 ਰਾਤ ਨੂੰ ਬੰਦ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਜਦਕਿ ਇਹ ਸੇਵਾਵਾਂ 11:42 ਮਿੰਟ 'ਤੇ ਮੁੜ ਬਹਾਲ ਹੋ ਗਈਆਂ ਸਨ।

Published by: Anuradha Shukla
First published: March 19, 2021, 11:50 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)