ਕੇਂਦਰੀ ਵਿੱਤ ਮੰਤਰੀ ਨੇ ਲੌਕਡਾਊਨ ਬਾਰੇ ਸਪਸ਼ਟ ਕੀਤੀ ਸਰਕਾਰ ਦੀ ਰਣਨੀਤੀ...

ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM Nirmala Sitharaman) ਨੇ ਤਾਲਾਬੰਦੀ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ।


ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦੀ ਵਿਆਪਕ ਪੱਧਰ ‘ਤੇ ਤਾਲਾਬੰਦੀ ਲਾਉਣ ਦੀ ਕੋਈ ਯੋਜਨਾ ਨਹੀਂ ਹੈ, ਯਾਨੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਪੂਰਾ ਦੇਸ਼ ਲੌਕ ਨਹੀਂ ਹੋਵੇਗਾ। ਇਸ ਦੀ ਬਜਾਏ, ਮਹਾਂਮਾਰੀ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਨਿਯੰਤਰਣ ਪਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ।


ਵਿਸ਼ਵ ਬੈਂਕ ਸਮੂਹ ਦੇ ਮੁਖੀ ਡੇਵਿਡ ਮਾਲਪਾਸ ਨਾਲ ‘ਆਨ ਲਾਈਨ’ ਮੁਲਾਕਾਤ ਦੌਰਾਨ ਸੀਤਾਰਮਨ ਨੇ ਵਿਕਾਸ ਲਈ ਭਾਰਤ ਨੂੰ ਵਧੇਰੇ ਕਰਜ਼ਾ ਦੇਣ ਦੇ ਦਾਇਰੇ ਨੂੰ ਵਧਾਉਣ ਲਈ ਵਿਸ਼ਵ ਬੈਂਕ ਦੇ ਉੱਦਮ ਦੀ ਸ਼ਲਾਘਾ ਕੀਤੀ।


ਉਨ੍ਹਾਂ ਕਿਹਾ ਕਿ ਦੂਜੀ ਵਾਰ ਦੇਸ਼ ਵਿੱਚ ਸੰਕਰਮ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਇਹ ਸਾਡਾ ਸਪੱਸ਼ਟ ਰੁਖ ਹੈ ਕਿ ਅਸੀਂ ਵੱਡੇ ਪੱਧਰ ‘ਤੇ ਲਾਕਡਾਉਨ ਨਹੀਂ ਲਗਾਉਣ ਜਾ ਰਹੇ ਹਾਂ। ਅਸੀਂ ਆਰਥਿਕਤਾ ਨੂੰ ਪੂਰੀ ਤਰ੍ਹਾਂ ਖੜੋਤ 'ਤੇ ਨਹੀਂ ਲਿਆਉਣਾ ਚਾਹੁੰਦੇ।


ਸਥਾਨਕ ਪੱਧਰ 'ਤੇ ਕੋਵਿਡ ਦੇ ਮਰੀਜ਼ਾਂ ਜਾਂ ਪਰਿਵਾਰ ਨੂੰ ਅਲੱਗ ਰੱਖਣ ਲਈ ਉਪਾਅ ਕੀਤੇ ਜਾਣਗੇ। ਸਥਾਨਕ ਕੰਟਰੋਲ ਉਪਾਵਾਂ ਦੇ ਜ਼ਰੀਏ ਸੰਕਟ ਨਾਲ ਨਜਿੱਠਿਆ ਜਾਵੇਗਾ,  ਲੌਕਡਾਉਨ ਨਹੀਂ ਲਗਾਇਆ ਜਾਵੇਗਾ। '

Published by: Gurwinder Singh
First published: April 14, 2021, 10:51 AM IST

ਭਾਸ਼ਾ ਚੋਣੋਂ :

ਪੰਜਾਬੀ(Punjabi)