ਗ੍ਰੇਟਾ ਥਨਬਰਗ ਮਾਮਲੇ ਵਿਚ ਦਿੱਲੀ ਪੁਲਿਸ ਨੇ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕੀਤਾ ਗ੍ਰਿਫਤਾਰ

ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਘੇਰਨ ਲਈ ਬਣਾਈ ਗਈ ਰਣਨੀਤੀ ਦੇ ਖੁਲਾਸੇ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਦਰਅਸਲ, ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਇੱਕ ਟੂਲਕਿਟ (ਦਸਤਾਵੇਜ਼) ਨੂੰ ਟਵੀਟ ਕੀਤਾ ਜਿਸ ਵਿੱਚ ਕਿਸਾਨਾਂ ਦੇ ਮੁੱਦੇ ਉਤੇ ਮੋਦੀ ਸਰਕਾਰ ਨੂੰ ਘੇਰਨ ਦੀ ਸਾਜਿਸ਼ ਰਚੀ ਗਈ ਸੀ। ਇਸ ਮਾਮਲੇ ਵਿੱਚ ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਸਾਈਬਰ ਯੂਨਿਟ ਨੇ ਬੰਗਲੌਰ ਤੋਂ ਇੱਕ 21 ਸਾਲਾਂ ਦੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ।


ਦਿਸ਼ਾ ਰਵੀ Friday for future campaign ਦੇ ਬਾਨੀ ਮੈਂਬਰਾਂ ਵਿਚੋਂ ਇਕ ਹੈ। 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲਕਿਟ ਦੇ ਸੰਬੰਧ ਵਿੱਚ ਇਸ ਮਾਮਲੇ ਵਿੱਚ ਇੱਕ ਕੇਸ ਦਰਜ ਕੀਤਾ ਸੀ। ਟੂਲ ਕਿੱਟ ਦੇ ਕੇਸ ਵਿਚ ਇਹ ਪਹਿਲੀ ਗ੍ਰਿਫਤਾਰੀ ਹੈ।


ਦਿਸ਼ਾ ਇਸ ਸਮੇਂ ਗੁੱਡ ਮਾਇਕਲ ਕੰਪਨੀ ਨਾਲ ਜੁੜੀ ਹੋਈ ਹੈ। ਸੂਤਰਾਂ ਅਨੁਸਾਰ ਜਦੋਂ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ, ਉਸ ਸਮੇਂ ਉਹ ਘਰੋਂ ਕੰਮ ਕਰ ਰਹੀ ਸੀ। ਪੁਲਿਸ ਦੁਆਰਾ ਕੀਤੀ ਕਰਵਾਈ ਤੋਂ ਬਾਅਦ ਗ੍ਰੇਟਾ ਥਨਬਰਗ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।


ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ਮੈਂ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਨਾਲ ਹਾਂ। ਕੋਈ ਵੀ ਨਫ਼ਰਤ, ਧਮਕੀ ਇਸ ਨੂੰ ਬਦਲ ਨਹੀਂ ਸਕਦੀ। ਦੱਸ ਦਈਏ ਕਿ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿਚ ਟਵੀਟ ਕੀਤਾ ਸੀ। ਇਸ ਟਵੀਟ ਵਿਚ, ਉਸ ਨੇ ਲਿਖਿਆ, 'ਅਸੀਂ ਭਾਰਤ ਵਿਚ ਕਿਸਾਨ ਅੰਦੋਲਨ ਪ੍ਰਤੀ ਇਕਜੁਟ ਹਾਂ'।

Published by: Gurwinder Singh
First published: February 14, 2021, 10:39 AM IST

ਭਾਸ਼ਾ ਚੋਣੋਂ :

ਪੰਜਾਬੀ(Punjabi)