ਮਹਾਕੁੰਭ ਵਿਚ ਫਟਿਆ ਕੋਰੋਨਾ ਬੰਬ, 100 ਸ਼ਰਧਾਲੂ ਤੇ 20 ਸੰਤ ਆਏ ਪਾਜੀਟਿਵ

ਧਰਮਨਗਰੀ ਹਰਿਦੁਆਰ (Haridwar) ਵਿਚ ਆਯੋਜਿਤ ਮਹਾਕੁੰਭ ਵਿੱਚ ਕੋਰੋਨਾ ਦੀ ਲਾਗ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਮਹਾਕੁੰਭ ਵਿਚ ਸ਼ਾਮਲ 100 ਸ਼ਰਧਾਲੂਆਂ ਅਤੇ 20 ਸੰਤਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ।


ਇਨ੍ਹਾਂ ਅੰਕੜਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਲੱਖਾਂ ਸ਼ਰਧਾਲੂ 12 ਅਤੇ 13 ਅਪ੍ਰੈਲ ਨੂੰ ਸ਼ਾਹੀ ਇਸ਼ਨਾਨ ਕਰਨ ਲਈ ਹਰਿਦੁਆਰ ਕੁੰਭ ਪਹੁੰਚੇ ਸਨ। ਅਜਿਹੀ ਸਥਿਤੀ ਵਿੱਚ, ਇੱਥੇ ਕੋਰੋਨਾ ਫੈਲਣ ਦੀ ਬਹੁਤ ਸੰਭਾਵਨਾ ਹੈ। ਐਤਵਾਰ ਰਾਤ ਤੱਕ ਕੁੰਭ ਪਹੁੰਚੇ 102 ਲੋਕਾਂ ਨੂੰ ਲਾਗ ਦੀ ਪੁਸ਼ਟੀ ਕੀਤੀ ਸੀ, ਹੁਣ ਨਵੇਂ ਅੰਕੜੇ ਸਾਹਮਣੇ ਆ ਰਹੇ ਹਨ।


ਦਰਅਸਲ, ਲੱਖਾਂ ਸ਼ਰਧਾਲੂ ਮਾਸਕ, ਸਮਾਜਿਕ ਦੂਰੀ ਅਤੇ ਕੋਰੋਨਾ ਦੇ ਨਿਯਮਾਂ ਨੂੰ ਭੁੱਲ ਕੇ ਕੁੰਭ ਪਹੁੰਚ ਰਹੇ ਹਨ। ਇਹ ਹੀ ਨਹੀਂ, ਇਸ ਸਮੇਂ ਦੌਰਾਨ ਉਤਰਾਖੰਡ ਸਰਕਾਰ ਨੂੰ ਥਰਮਲ ਸਕ੍ਰੀਨਿੰਗ ਅਤੇ ਮਾਸਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਸਖਤ ਸੰਘਰਸ਼ ਕਰਨਾ ਪਿਆ, ਜਦੋਂ ਕਿ ਮੇਲਾ ਪ੍ਰਸ਼ਾਸਨ ਕਈ ਥਾਵਾਂ 'ਤੇ ਪ੍ਰਬੰਧਾਂ ਵਿਚ ਅਸਫਲ ਸਾਬਤ ਹੋ ਰਿਹਾ ਹੈ। ਹਾਲਾਂਕਿ, ਸੀ.ਐੱਮ. ਤੀਰਥ ਸਿੰਘ ਰਾਵਤ ਨੇ ਦਾਅਵਾ ਕੀਤਾ ਹੈ ਕਿ ਸ਼ਾਹੀ ਇਸ਼ਨਾਨ ਦੌਰਾਨ ਰਾਜ ਸਰਕਾਰ ਨੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।


ਕੁੰਭ ਮੇਲੇ ਦੇ ਪੁਲਿਸ ਕੰਟਰੋਲ ਰੂਮ ਦੇ ਅਨੁਸਾਰ, ਪਿਛਲੇ ਸੋਮਵਾਰ ਨੂੰ ਦੂਜੇ ਸ਼ਾਹੀ ਇਸ਼ਨਾਨ ਵਿੱਚ 31 ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ। ਸਿਹਤ ਵਿਭਾਗ ਅਨੁਸਾਰ ਇਸ ਸਮੇਂ ਦੌਰਾਨ ਸੋਮਵਾਰ ਰਾਤ 11:30 ਵਜੇ ਤੋਂ ਸ਼ਾਮ 5 ਵਜੇ ਤੱਕ 18169 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਲਿਆ ਗਿਆ, ਜਿਸ ਵਿੱਚੋਂ 102 ਪਾਜੀਟਿਵ ਪਾਏ ਗਏ ਹਨ।

Published by: Gurwinder Singh
First published: April 14, 2021, 12:00 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)