- News18-Punjabi
- Last Updated: October 28, 2020, 3:35 PM IST
- News18 Punjabi
ਨਵੀਂ ਦਿੱਲੀ- ਸ਼ਾਦੀ ਨੂੰ ਲੈ ਕੇ ਲੋਕਾਂ ਦੇ ਬਹੁਤ ਸਾਰੇ ਸੁਪਨੇ ਅਤੇ ਇੱਛਾਵਾਂ ਹੁੰਦੀਆਂ ਹਨ। ਕੁਝ ਲੋਕ ਵਿਆਹ ਦੀ ਉਮਰ ਹੋਣ ਤੇ ਤੁਰੰਤ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਜੇ ਕਿਸੇ ਕੋਲ ਵਿਆਹ ਲਈ ਬਹੁਤ ਸਾਰੇ ਰਿਸ਼ਤੇ ਆ ਰਹੇ ਹੋਣ ਪਰ ਉਸਦਾ ਗੁਆਂਢੀ ਇਨ੍ਹਾਂ ਰਿਸ਼ਤਿਆਂ ਨੂੰ ਸਿਰ ਨਹੀਂ ਚੜ੍ਹਣ ਦਿੰਦਾ, ਤਾਂ ਹੀ ਉਸਨੂੰ ਪਤਾ ਹੁੰਦਾ ਹੈ ਕਿ ਉਸ ਵਿਅਕਤੀ ਉਤੇ ਕੀ ਬੀਤੇਗੀ। ਅਜਿਹਾ ਹੀ ਕੁਝ ਕੇਰਲ ਵਿੱਚ ਹੋਇਆ ਹੈ। ਕੇਰਲਾ ਦੇ ਕਨੂਰ ਵਿੱਚ ਇੱਕ ਨੌਜਵਾਨ ਗੁੱਸੇ ਵਿੱਚ ਆ ਕੇ ਆਪਣੇ ਗੁਆਂਢੀ ਦੀ ਦੁਕਾਨ ਨੂੰ ਇੱਕ ਜੇਸੀਬੀ ਨਾਲ ਸੁੱਟ ਦਿੱਤਾ।
ਕਨੂਰ ਦੇ ਰਹਿਣ ਵਾਲਾ 30 ਸਾਲਾ ਐਲਬਿਨ ਮੈਥਿਉ ਨੇ ਦੋਸ਼ ਲਾਇਆ ਕਿ ਉਸ ਦਾ ਗੁਆਂਢੀ ਸੋਜੀ ਉਸ ਦੇ ਵਿਆਹ ਵਿਚ ਰੁਕਾਵਟ ਬਣਦਾ ਸੀ। ਇਸ ਕਾਰਨ ਉਸਦਾ ਵਿਆਹ ਨਹੀਂ ਹੋ ਰਿਹਾ ਸੀ। ਉਸਨੇ ਗੁਆਂਢੀ ਸੋਜੀ ਦੀ ਦੁਕਾਨ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ। ਪਰ ਕਿਸੇ ਨੇ ਵੀ ਇਸ ‘ਤੇ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਐਲਬਿਨ ਨੇ ਉਸਨੂੰ ਖੁਦ ਸਜ਼ਾ ਦੇਣ ਦਾ ਫੈਸਲਾ ਕੀਤਾ।
ਉਹਨੇ ਫਿਲਮਾਂ ਵਾਂਗ ਸੋਜੀ ਦੀ ਦੁਕਾਨ ਦੇ ਬਾਹਰ ਬੁਲਡੋਜ਼ਰ ਲੈ ਕੇ ਪੁੱਜਾ ਅਤੇ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਆਸ ਪਾਸ ਦੇ ਲੋਕਾਂ ਦੇ ਅਨੁਸਾਰ, ਦੋਵੇਂ ਗੁਆਂਢੀ ਹਨ ਪਰ ਉਹ ਲੜਦੇ ਰਹਿੰਦੇ ਹਨ। ਦੋਵਾਂ ਵਿਚਾਲੇ ਕੋਈ ਚੰਗਾ ਰਿਸ਼ਤਾ ਨਹੀਂ ਹੈ। ਹਾਲਾਂਕਿ, ਸੋਜੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਐਲਬਿਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ। ਉਸਨੇ ਦਾਅਵਾ ਕੀਤਾ ਕਿ ਸੋਜੀ ਦੀ ਦੁਕਾਨ ਦੀ ਵਰਤੋਂ ਨਜਾਇਜ਼ ਕੰਮਾਂ ਲਈ ਕੀਤੀ ਜਾ ਰਹੀ ਸੀ। ਵੀਡੀਓ ਵਿੱਚ ਉਸਨੇ ਕਿਹਾ ਕਿ ਦੁਕਾਨ ਅੰਦਰ ਨਜਾਇਜ਼ ਜੂਆ ਅਤੇ ਸ਼ਰਾਬ ਦੇ ਕਾਰੋਬਾਰ ਲਈ ਵਰਤੀ ਜਾਂਦੀ ਹੈ। ਇਸ ਖੇਤਰ ਦੇ ਨੌਜਵਾਨ ਇਸ ਤੋਂ ਚਿੰਤਤ ਹਨ। ਪੁਲਿਸ ਅਤੇ ਪਿੰਡ ਦੇ ਅਧਿਕਾਰੀ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ। ਇਸ ਲਈ ਉਸਨੇ ਖੁਦ ਕਾਰਵਾਈ ਕਰਨ ਦਾ ਫੈਸਲਾ ਕੀਤਾ।