- News18-Punjabi
- Last Updated: April 5, 2021, 1:08 PM IST
- News18 Punjabi
ਇਸ ਵਾਰ ਵਿਸ਼ਵ ਸਿਹਤ ਦਿਵਸ (7 ਅਪਰੈਲ ਨੂੰ) ਨੈੱਟਵਰਕ18 COVID-19 ਟੀਕਾਕਰਨ ਬਾਰੇ ਜਾਗਰੁਕਤਾ ਅਤੇ ਇਸ ਲੈਣ ਦੀ ਮਹੱਤਤਾ ਬਾਰੇ ਜਾਗਰੁਕਤਾ ਵਧਾਉਣ ਲਈ ਆਪਣੀ ਮੁਹਿੰਮ Sanjeevani - A Shot Of Life: ਦੀ ਸ਼ੁਰੂਆਤ ਕਰੇਗਾ। ਇਹ ਪਹਿਲਕਦਮੀ ਇਕ Federal Bank CSR drive ਹੈ ਜਿਸ ਦਾ ਮਕਸਦ COVID-19 ਵੈਕਸੀਨ ਬਾਰੇ ਸਬੰਧਿਤ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਹਰੇਕ ਭਾਰਤੀ ਤੱਕ ਪਹੁੰਚਣਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ 16 ਜਨਵਰੀ ਨੂੰ COVID-19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਪੜਾਅ ਵਿੱਚ ਤਿੰਨ ਕਰੋੜ ਮੂਹਰਲੀ ਕਤਾਰ ਅਤੇ ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਗਿਆ। ਭਾਰਤ ਵਿੱਚ ਦੋ ਕੋਰੋਨਵਾਇਰਸ ਵੈਕਸੀਨਾਂ ਹਨ – ਕੋਵਿਸ਼ੀਲਡ (Covishield) ਅਤੇ COVAXIN, ਨੂੰ ਨੈਸ਼ਨਲ ਡਰੱਗਜ਼ ਰੈਗੂਲੇਟਰ ਦੀ ਸੰਕਟਕਾਲੀਨ ਵਰਤੋਂ ਵਾਸਤੇ ਅਖ਼ਤਿਆਰ ਪ੍ਰਾਪਤ ਹੋਇਆ ਹੈ। ਇੱਕ ਸਫ਼ਾਈ ਕਰਮਚਾਰੀ ਵੈਕਸੀਨ ਦਾ ਟੀਕਾ ਲਗਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ।
1 ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਜਿਨ੍ਹਾਂ ਦੀ ਉਮਰ 45 ਤੋਂ 59 ਸਾਲਾਂ ਦੇ ਵਿਚਕਾਰ ਹੈ, ਪਰ ਉਨ੍ਹਾਂ ਨੂੰ ਹੋਰ ਬਿਮਾਰੀਆਂ ਹਨ, ਵੈਕਸੀਨ ਲੈਣ ਦੇ ਯੋਗ ਬਣ ਗਏ ਸਨ ਅਤੇ 1 ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਹ ਵੈਕਸੀਨ ਉਪਲਬਧ ਕਰਵਾਈ ਜਾ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਦੇਸ਼ ਭਰ ਵਿੱਚ ਲਾਗ ਵਿੱਚ ਵਾਧੇ ਦੇ ਵਿੱਚਕਾਰ 28 ਮਾਰਚ ਨੂੰ ਭਾਰਤ ਵਿੱਚ ਕੋਰੋਨਵਾਇਰਸ ਵੈਕਸੀਨਾਂ ਦੀਆਂ 2,60,653 ਖ਼ੁਰਾਕਾਂ ਦਿੱਤੀਆਂ ਗਈਆਂ ਸਨ।
7 ਅਪ੍ਰੈਲ ਨੂੰ ਨੈੱਟਵਰਕ18 ਨੇ ਫੈਡਰਲ ਬੈਂਕ ਦੇ ਸਹਿਯੋਗ ਨਾਲ ਅੰਮ੍ਰਿਤਸਰ ਤੋਂ ਸੰਜੀਵਨੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਇਸ ਦੇ ਅੰਬੈਸਡਰ ਵਜੋਂ ਪੇਸ਼ ਕੀਤਾ ਜਾਵੇਗਾ। ਅਭਿਨੇਤਾ ਇਸ ਨੂੰ ਲਾਂਚ ਕਰਨ ਲਈ ਜ਼ਮੀਨੀ ਸਤਰ 'ਤੇ ਵੈਕਸੀਨ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਉਣਗੇ।
ਭਾਰਤ ਦੀ 66 ਫ਼ੀਸਦੀ ਆਬਾਦੀ ਦੂਰ-ਦੁਰਾਡੇ, ਅਪਹੁੰਚ ਪਿੰਡਾਂ ਵਿੱਚ ਰਹਿੰਦੀ ਹੈ ਜਿਸ ਨਾਲ ਨਾਗਰਿਕਾਂ ਨੂੰ ਟੀਕਾ ਲਗਵਾਉਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਨੈੱਟਵਰਕ18 ਦਾ ਟੀਚਾ ਹੈ ਕਿ ਹਰ ਭਾਰਤੀ ਨੂੰ COVID-19 ਵੈਕਸੀਨ ਮਿਲੇ ਅਤੇ ਸਾਡਾ ਦੇਸ਼ ਛੇਤੀ ਹੀ ਇਸ ਮਹਾਮਾਰੀ ਤੋਂ ਮੁਕਤ ਹੋ ਜਾਵੇ।
ਇਸ ਮੁਹਿੰਮ ਦੇ ਹਿੱਸੇ ਵਜੋਂ ਭਾਰਤ ਦੇ ਪੰਜ ਜ਼ਿਲ੍ਹੇ ਜੋ ਸਭ ਤੋਂ ਵੱਧ ਪ੍ਰਭਾਵਿਤ ਹਨ- ਅੰਮ੍ਰਿਤਸਰ, ਇੰਦੌਰ, ਨਾਸਿਕ, ਗੁੰਟੂਰ, ਦਕਸ਼ੀਨਾ ਕੰਨੜ ਨੂੰ ਅਪਣਾਇਆ ਜਾਵੇਗਾ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਟੀਕਾਕਰਨ ਮੁਹਿੰਮਾਂ ਚਲਾਈਆਂ ਜਾਣਗੀਆਂ।
ਸਮਾਗਮ ਦੀ ਸ਼ੁਰੂਆਤ ਵਿੱਚ 'ਸੰਜੀਵਨੀ ਦੀ ਗੱਡੀ ' ('Sanjeevani Ki Gaadi') ਸਬ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਲੰਘੇਗੀ, ਅਫ਼ਵਾਹਾਂ ਨੂੰ ਦੂਰ ਕਰੇਗੀ ਅਤੇ ਪਿੰਡ ਵਾਸੀਆਂ ਵਿੱਚ ਜਾਣਕਾਰੀ ਦਾ ਪ੍ਰਸਾਰ ਕਰੇਗੀ।
ਨੌਂ ਮਹੀਨੇ ਦੀ 'ਸੰਜੀਵਨੀ' ਪਹਿਲ ਨੂੰ ਸਫਲ ਬਣਾਉਣ ਲਈ ਸਾਡੇ ਨਾਲ ਜੁੜੋ...