ਕੇਰਲ ਤੇ ਪੱਛਮੀ ਬੰਗਾਲ ਤੋਂ ਅਲਕਾਇਦਾ ਦੇ 9 ਸ਼ੱਕੀ ਅਤਿਵਾਦੀ ਗ੍ਰਿਫਤਾਰ

ਐਨਆਈਏ ਨੇ ਏਰਨਾਕੁਲਮ (ਕੇਰਲਾ) ਅਤੇ ਮੁਰਸ਼ੀਦਾਬਾਦ (ਪੱਛਮੀ ਬੰਗਾਲ) ਵਿਚ ਇਕੋ ਸਮੇਂ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਅਲ-ਕਾਇਦਾ ਦੇ ਪਾਕਿਸਤਾਨ ਦੁਆਰਾ ਸਪਾਂਸਰਡ ਮੋਡੀਊਲ ਨਾਲ ਜੁੜੇ 9 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।

ਰਾਸ਼ਟਰੀ ਜਾਂਚ ਏਜੰਸੀ (NIA) ਨੇ ਅਲ-ਕਾਇਦਾ ਦੇ ਵੱਡੇ ਨੈਟਵਰਕ ਦਾ ਪਤਾ ਲਗਾਉਂਦੇ ਹੋਏ 9 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਨਆਈਏ ਨੇ ਸ਼ਨੀਵਾਰ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲ ਅਤੇ ਪੱਛਮੀ ਬੰਗਾਲ ਵਿਚ ਛਾਪੇ ਮਾਰੇ, ਜਿਸ ਵਿਚ ਅਲ ਕਾਇਦਾ ਦੇ ਮੈਡਿਊਲ ਦੇ ਕਥਿਤ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇ ਅਲ ਕਾਇਦਾ ਦੇ ਸੰਬੰਧ ਵਿਚ ਬਿਲਕੁਲ ਨਵੇਂ ਕੇਸ ਵਿਚ ਮਾਰੇ ਗਏ ਹਨ। ਕੇਰਲ ਵੱਲੋਂ ਪੱਛਮੀ ਬੰਗਾਲ ਦੇ ਏਰਨਾਕੁਲਮ ਅਤੇ ਮੁਰਸ਼ੀਦਾਬਾਦ ਵਿਚ ਛਾਪੇਮਾਰੀ ਕੀਤੀ ਗਈ ਹੈ।


ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ਨੀਵਾਰ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲਾ ਦੇ ਏਰਨਾਕੁਲਮ ਤੋਂ 3 ਅਤੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਤੋਂ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤਕ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਾਰੇ ਦੇਸ਼ ਵਿਚ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਤਿਆਰ ਕਰ ਰਹੇ ਸਨ। ਐਨਆਈਏ ਦੁਆਰਾ ਗ੍ਰਿਫਤਾਰ ਕੀਤੇ ਗਏ ਬਹੁਤ ਸਾਰੇ ਅੱਤਵਾਦੀ ਕਰੀਬ 20 ਸਾਲ ਦੇ ਦੱਸੇ ਜਾ ਰਹੇ ਹਨ।


ਐਨਆਈਏ ਨੂੰ ਖ਼ਬਰ ਮਿਲੀ ਸੀ ਕਿ ਅਲ ਕਾਇਦਾ ਭਾਰਤ ਵਿਚ ਇਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿਚ ਹੈ। ਖੁਫੀਆ ਜਾਣਕਾਰੀ ਅਨੁਸਾਰ ਬਹੁਤ ਸਾਰੇ ਅੱਤਵਾਦੀਆਂ ਕੋਲ ਭਾਰਤ ਵਿੱਚ ਨਾਮਵਰ ਸੰਸਥਾਵਾਂ ਦੀ ਰੇਕੀ ਹੈ ਅਤੇ ਜਲਦੀ ਹੀ ਕੋਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਹੈ। ਇਸ ਇੰਪੁੱਟ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਦੇ ਨੈਟਵਰਕ ਨੂੰ ਤੇਜ਼ ਕਰ ਦਿੱਤਾ। ਜਾਂਚ ਵਿਚ ਪਤਾ ਲੱਗਿਆ ਕਿ ਕੁਝ ਅੱਤਵਾਦੀ ਕੇਰਲਾ ਅਤੇ ਪੱਛਮੀ ਬੰਗਾਲ ਵਿਚ ਲੁੱਕੇ ਹੋਏ ਹਨ ਅਤੇ ਉੱਥੋਂ ਉਹ ਇਸ ਸਾਜਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਅੱਜ ਸਵੇਰੇ ਐਨਆਈਏ ਨੇ ਏਰਨਾਕੁਲਮ (ਕੇਰਲਾ) ਅਤੇ ਮੁਰਸ਼ੀਦਾਬਾਦ (ਪੱਛਮੀ ਬੰਗਾਲ) ਵਿਚ ਇਕੋ ਸਮੇਂ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਅਲ-ਕਾਇਦਾ ਦੇ ਪਾਕਿਸਤਾਨ ਦੁਆਰਾ ਸਪਾਂਸਰਡ ਮੋਡੀਊਲ ਨਾਲ ਜੁੜੇ 9 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।


ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਅਲ ਕਾਇਦਾ ਦੇ ਸ਼ੱਕੀ ਅੱਤਵਾਦੀ ਇਜ਼ਰਾਈਲ ਦੇ ਸਭਿਆਚਾਰਕ ਅਤੇ ਧਾਰਮਿਕ ਕੇਂਦਰ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਸਨ। ਇਹ ਅੱਤਵਾਦੀ 18 ਸਤੰਬਰ ਤੋਂ 11 ਅਕਤੂਬਰ ਦੇ ਵਿਚਕਾਰ ਯਹੂਦੀ ਤਿਉਹਾਰ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਇਜ਼ਰਾਈਲੀ ਲੋਕਾਂ ਉੱਤੇ ਹਮਲਾ ਕਰਨ ਦੀ ਫਿਰਾਕ ਵਿੱਚ ਸਨ।

Published by: Ashish Sharma
First published: September 19, 2020, 12:23 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)