- News18-Punjabi
- Last Updated: May 15, 2021, 1:55 PM IST
- News18 Punjabi
ਨਵੀਂ ਦਿੱਲੀ- ਤੁਸੀਂ ਸਾਰਿਆਂ ਨੇ ਆਨਲਾਈਨ ਖਰੀਦਦਾਰੀ ਵਿੱਚ ਸਮਾਨ ਮੰਗਵਾਉਣ ਵਿਚ ਹੋਈਆਂ ਗਲਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਹੋਣਗੀਆਂ। ਬਹੁਤੀਆਂ ਸ਼ਿਕਾਇਤਾਂ ਵਿਚ ਗਾਹਕ ਜੋ ਸਮਾਨ ਆਰਡਰ ਕਰਦੇ ਹਨ ਤਾਂ ਖਰਾਬ ਅਤੇ ਸਸਤਾ ਸਾਮਾਨ ਭੇਜ ਦਿੱਤਾ ਜਾਂਦਾ ਹੈ। ਪਰ ਮੁੰਬਈ ਦੇ ਲੋਕੇਸ਼ ਨਾਲ ਉਲਟ ਹੋਇਆ। ਲੋਕੇਸ਼ ਨੇ ਪਿਛਲੇ ਹਫਤੇ ਐਮਾਜ਼ਾਨ ਤੋਂ ਮਾਊਥ ਵਾਸ਼ ਆਰਡਰ ਕੀਤਾ ਸੀ, ਪਰ ਇਸ ਦੀ ਬਜਾਏ ਸਮਾਰਟਫੋਨ ਉਸ ਦੇ ਘਰ ਪਹੁੰਚਾਇਆ ਗਿਆ।
ਲੋਕੇਸ਼ ਨੇ ਟਵਿਟਰ 'ਤੇ ਆਪਣੀ ਪੋਸਟ ਪਾ ਕੇ ਵੀ Amazon India ਨੂੰ ਟੈਗ ਕੀਤਾ ਹੈ। ਇਸ ਟਵੀਟ ਵਿੱਚ ਲੋਕੇਸ਼ ਨੇ ਆਪਣੇ ਆਰਡਰ ਦਾ ਸਕਰੀਨਸ਼ਾਟ ਟੈਗ ਕਰਨ ਦੇ ਨਾਲ ਨਾਲ Redmi Note 10 ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੇ ਸਮਾਨ ਦੇ ਬਦਲੇ ਗਲਤੀ ਨਾਲ ਆਰਡਰ ਹੋ ਗਿਆ। ਲੋਕੇਸ਼ ਡਾਗਾ ਨੇ 10 ਮਈ ਨੂੰ ਕੋਲਗੇਟ ਦੇ ਮਾਊਥਵਾਸ਼ ਦੀਆਂ ਚਾਰ ਬੋਤਲਾਂ ਮੰਗਵਾਈਆਂ, ਜਿਸ ਦੀ ਕੁਲ ਕੀਮਤ 369 ਰੁਪਏ ਹੈ। ਮਜ਼ੇ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਦਿੱਤੇ ਗਏ ਸਮਾਰਟਫੋਨ ਰੈਡਮੀ ਨੋਟ 10 ਦੀ ਕੀਮਤ 13000 ਰੁਪਏ ਹੈ।
ਲੋਕੇਸ਼ ਡਾਗਾ ਨੇ ਟਵੀਟ ਕੀਤਾ, “ਹੈਲੋ @amazonIN। ORDER # 406-9391383-4717957 ਰਾਹੀਂ ਕੋਲਗੇਟ ਮਾਊਥਵਾਸ਼ ਆਰਡਰ ਕੀਤਾ ਸੀ। ਕੰਪਨੀ ਤੋਂ ਮੈਨੂੰ @ @RedmiIndia ਨੋਟ 10 ਪ੍ਰਾਪਤ ਹੋਇਆ। ਕਿਉਂਕਿ ਮਾਊਥਵਾੱਸ਼ ਇਕ ਖਪਤ ਵਾਲਾ ਉਤਪਾਦ ਹੈ, ਇਸ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਅਤੇ ਮੈਂ ਐਪ ਰਾਹੀਂ ਰਿਫੰਡ ਦੀ ਬੇਨਤੀ ਕਰਨ ਵਿਚ ਅਸਮਰੱਥ ਹਾਂ।"
ਇਸਦੇ ਨਾਲ ਉਨ੍ਹਾਂ ਲਿਖਿਆ ਕਿ ਜੋ ਪੈਕੇਟ ਮੇਰੇ ਕੋਲ ਆਇਆ ਹੈ, ਉਸ ਵਿੱਚ ਮੇਰਾ ਨਾਮ ਲਿਖਿਆ ਹੋਇਆ ਸੀ ਪਰ ਚਲਾਨ ਕਿਸੇ ਹੋਰ ਦਾ ਸੀ। ਇਸ ਫੋਨ ਨੂੰ ਸਹੀ ਵਿਅਕਤੀ ਤੱਕ ਪੁੱਜਦਾ ਕਰਨ ਲਈ ਮੈਂ ਤੁਹਾਨੂੰ ਮੇਲ ਵੀ ਕੀਤਾ ਹੈ, ਪਰ ਅਜੇ ਤੱਕ ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।