ਹਰਿਆਣਾ ਸਕੂਲ ਪ੍ਰਬੰਧਕਾਂ ਦੀ ਖੱਟਰ ਸਰਕਾਰ ਨੂੰ ਦੋ-ਟੁਕ, ਸਕੂਲ ਬੰਦ ਨਹੀਂ ਕਰਾਂਗੇ, ਫੈਸਲਾ ਵਾਪਸ ਲਵੋ

ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 30 ਅਪ੍ਰੈਲ ਤੱਕ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।


ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੀਟਿੰਗ ਕਰਕੇ ਸਰਕਾਰ ਨੂੰ ਦੋ-ਟੁਕ ਆਖ ਦਿੱਤਾ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਸਕੂਲ ਬੰਦ ਨਹੀਂ ਕਰਨਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਸਾਰੀਆਂ ਸੇਵਾਵਾਂ ਜਿਵੇਂ ਕਿ ਮਾਰਕੀਟ, ਮਾਲ, ਸਿਨੇਮਾ ਘਰ, ਹੋਟਲ, ਆਦਿ ਚੱਲ ਰਹੀਆਂ ਹਨ, ਤਾਂ ਸਿਰਫ ਸਕੂਲਾਂ ਖਿਲਾਫ ਹੀ ਸਖਤੀ ਕਿਉਂ ਵਿਖਾਈ ਜਾ ਰਹੀ ਹੈ।


ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਪੂਰੀ ਤਰ੍ਹਾਂ ਤਾਲਾਬੰਦੀ ਲਗਾਉਂਦੀ ਹੈ ਜਾਂ ਸਰਕਾਰ ਸਟਾਫ ਦੀ ਅੱਧੀ ਤਨਖਾਹ ਅਦਾ ਕਰਦੀ ਹੈ ਤਾਂ ਉਹ ਇਸ ਆਦੇਸ਼ ਨੂੰ ਮੰਨਣ ਲਈ ਤਿਆਰ ਹਨ। ਪਰ ਜੇ ਸਰਕਾਰ ਉਨ੍ਹਾਂ 'ਤੇ ਅਜਿਹੇ ਹੁਕਮ ਥੋਪਣਾ ਚਾਹੁੰਦੀ ਹੈ, ਤਾਂ ਉਹ ਸਰਕਾਰ ਨਾਲ ਟਕਰਾਉਣ ਲਈ ਵੀ ਤਿਆਰ ਹੈ। ਪਰ ਸਕੂਲ ਬੰਦ ਨਹੀਂ ਹੋਣਗੇ। ਹਾਲਾਂਕਿ ਸਰਕਾਰ ਦਾ ਤਰਕ ਹੈ ਕਿ ਕਰੋਨਾ ਕੇਸਾਂ ਦੇ ਵਧਣ ਤੋਂ ਬਾਅਦ ਇਹ ਪਾਬੰਦੀਆਂ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।

Published by: Gurwinder Singh
First published: April 12, 2021, 5:04 PM IST

ਭਾਸ਼ਾ ਚੋਣੋਂ :

ਪੰਜਾਬੀ(Punjabi)