- News18-Punjabi
- Last Updated: May 14, 2021, 12:58 PM IST
- RAJEEV SHARMA network 18
ਅਕਸਰ ਹੀ ਬੱਚੇ ਖੇਡ ਖੇਡ ਵਿੱਚ ਅਜਿਹੀਆਂ ਸ਼ਰਾਰਤਾਂ ਕਰ ਦਿੰਦੇ ਹਨ ਕਿ ਜਿਹੜੀਆਂ ਸਾਰੀ ਉਮਰ ਲਈ ਭੁਗਤਣੀਆਂ ਔਖੀਆਂ ਹੋ ਜਾਂਦੀਆਂ ਹਨ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਥਾਣਾ ਵੱਲਾ ਅਧੀਨ ਇਲਾਕੇ ਦਾ ਹੈ, ਜਿੱਥੇ ਬੱਚਿਆਂ ਨੇ ਖੇਡ ਖੇਡ ਵਿਚ ਇਕ ਬੱਚੇ ਦੇ ਮੂੰਹ ਤੇ ਸੈਨੇਟਾਈਜ਼ਰ ਲਗਾ ਕੇ ਮਾਚਿਸ ਦੀ ਤੀਲੀ ਨਾਲ ਅੱਗ ਲਗਾ ਦਿੱਤੀ। ਜਿਸ ਨਾਲ ਕਿ ਬੱਚੇ ਦਾ ਸਾਰਾ ਮੂੰਹ ਸੜ ਗਿਆ ਅਤੇ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਪੀਡ਼ਤ ਬੱਚੇ ਦੇ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਖੇਡ ਖੇਡ ਵਿਚ ਬੱਚੇ ਨੇ ਉਸਦੇ ਮੂੰਹ ਤੇ ਸੈਨੇਟਾਈਜ਼ਰ ਮਲ ਕੇ ਅੱਗ ਲਗਾਈ ਹੈ। ਉਹ ਸਿਰਫ਼ ਆਰੋਪੀ ਬੱਚੇ ਦੇ ਪਰਿਵਾਰ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਕਿ ਪੀਡ਼ਤ ਬੱਚੇ ਦਾ ਇਲਾਜ ਕਰਵਾਇਆ ਜਾਵੇ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਚਾਰ ਬੱਚੇ ਆਪਸ ਵਿੱਚ ਖੇਡ ਰਹੇ ਸਨ ਅਤੇ ਖੇਡਦੇ ਸਮੇਂ ਇੱਕ ਬੱਚੇ ਦੇ ਮੂੰਹ ਤੇ ਸੈਨੇਟਾਈਜ਼ਰ ਲੱਗਣ ਨਾਲ ਬੱਚਿਆਂ ਨੇ ਖੇਡ ਖੇਡ ਵਿਚ ਅੱਗ ਲਗਾ ਦਿੱਤੀ ਜਿਸ ਤੇ ਕਿ ਹੁਣ ਬੱਚੇ ਦਾ ਡਾਟ ਕੱਟ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਸ ਮਾਮਲੇ ਚ ਜਾਂਚ ਕੀਤੀ ਜਾ ਰਹੀ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।