ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਸੰਭਾਲੀ ਬੈਠੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਪ੍ਰੰਤੂ ਇਸਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨਾਂ ਉੱਪਰ ਜੂੰ ਨਹੀਂ ਸਰਕਦੀ ਹੈ। ਸੋਮਵਾਰ ਨੂੰ ਸਰਹਿੰਦ ਦੇ ਨੇੜਲੇ ਪਿੰਡ ਰੁੜਕੀ ਦੇ ਰਹਿਣ ਵਾਲੇ ਕਿਸਾਨ ਦੀ ਮੌਤ ਹੋ ਗਈ, ਜੋ ਸਿਹਤ ਖਰਾਬ ਹੋਣ ਕਰਕੇ ਕਿਸਾਨ ਅੰਦੋਲਨ ਤੋਂ ਵਾਪਸ ਪਰਤਿਆ ਸੀ।