BJP ਆਗੂ ਹਰਜੀਤ ਗਰੇਵਾਲ ਦੇ ਵਿਰੋਧ ਕਰਨ ਵਾਲਾ ਨੌਜਵਾਨ ਜੇਲ੍ਹੀ ਡੱਕਿਆ, ਕਿਸਾਨਾਂ ਨੇ ਥਾਣੇ ਅੱਗੇ ਲਾਇਆ ਧਰਨਾ

ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਵਾਲੇ ਕਿਸਾਨਾਂ ’ਤੇ ਦਰਜ਼ ਪਰਚੇ ਨੂੰ ਰੱਦ ਕਰਵਾਉਣ ਲਈ ਧਨੌਲਾ ਵਾਸੀਆਂ ਨੇ ਥਾਣਾ ਅੱਗੇ ਲਾਇਆ ਧਰਨਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਤਹਿਤ ਜ਼ਿਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਲੋਕਾਂ ਵਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸਤੋਂ ਬਾਅਦ ਬਾਈਕਾਟ ਕਰਨ ਵਾਲੇ ਤਿੰਨ ਕਿਸਾਨਾਂ ਵਿਰੁੱਧ ਧਨੌਲਾ ਥਾਣੇ ਦੀ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ।

ਧਨੌਲਾ( ਅਸ਼ੀਸ਼ ਸ਼ਰਮਾ) : ਭਾਜਪਾ ਆਗੂ ਹਰਜੀਤ ਗਰੇਵਾਲ ਦੇ ਬਾਈਕਾਟ ਦੇ ਵਿਰੋਧ ਕਾਰਨ ਪਰਚੇ ਦਰਜ ਕਰ ਜੇਲ੍ਹੀ ਡੱਕੇ ਨੌਜਵਾਨਾਂ ਦੇ ਹੱਕ ਵਿੱਚ ਕਿਸਾਨਾਂ ਨੇ ਅੱਜ ਧਨੌਲਾ ਥਾਣੇ ਅੱਗੇ ਧਰਨਾ ਲਗਾਇਆ। ਕਿਸਾਨਾਂ ਨੇ ਸੰਕੇਤ ਧਰਨੇ ਵਿੱਚ ਨੌਜਵਾਨਾਂ ਤੋਂ ਪਰਚੇ ਰੱਦ ਕਰਵਾਉਣ ਦੀ ਮੰਗ ਤਹਿਤ ਥਾਣਾ ਧਨੋਲਾ ਮੰਡੀ ਅੱਗੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਨੇ ਕੱਲ ਨੂੰ ਥਾਣੇ ਅੱਗ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਹੈ।

Published by: Sukhwinder Singh
First published: January 5, 2021, 5:50 PM IST