ਜੇਕਰ ਕੋਈ ਤੁਹਾਨੂੰ ਕਹੇ ਕਿ ਬੱਚੇ ਲੈਬ ਵਿਚ ਪੈਦਾ ਹੋਣਗੇ। ਉਨ੍ਹਾਂ ਨੂੰ ਜਨਮ ਦੇਣ ਲਈ ਨਾ ਤਾਂ ਮਾਂ ਅਤੇ ਨਾ ਹੀ ਪਿਤਾ ਦੀ ਲੋੜ ਪਵੇਗੀ, ਇਸ ਬਾਰੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਪਰ ਮੈਡੀਕਲ ਸਾਇੰਸ ਨੇ ਇਹ ਚਮਤਕਾਰ ਕਰ ਦਿਖਾਇਆ ਹੈ।
ਜਾਪਾਨ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਸਿਰਫ 5 ਸਾਲ ਦੇ ਅੰਦਰ ਲੈਬ ਵਿੱਚ ਮਨੁੱਖੀ ਬੱਚਿਆਂ ਨੂੰ ਜਨਮ ਦੇਣਾ ਸੰਭਵ ਹੋਵੇਗਾ। ਵਿਗਿਆਨੀਆਂ ਨੇ ਸ਼ੁਕਰਾਣੂ ਅਤੇ ਅੰਡੇ ਬਣਾਏ ਹਨ। ਇਨ੍ਹਾਂ ਤੋਂ, ਭਰੂਣ ਬਣਾਏ ਜਾਣਗੇ, ਜਿਨ੍ਹਾਂ ਨੂੰ ਬਾਅਦ ਵਿੱਚ ਇੱਕ artificial womb ਵਿਚ ਵਿਕਸਿਤ ਕੀਤਾ ਜਾਵੇਗਾ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਕਿਊਸ਼ੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕਾਤਸੁਹਿਕੋ ਹਯਾਸ਼ੀ (Professor Katsuhiko Hayashi at Kyushu University) ਨੇ ਕਿਹਾ, "ਅਸੀਂ ਬਹੁਤ ਨੇੜੇ ਹਾਂ ਅਤੇ ਜਲਦੀ ਹੀ ਪੂਰੀ ਦੁਨੀਆ ਵਿੱਚ ਇਸ ਦਾ ਐਲਾਨ ਕਰਨ ਜਾ ਰਹੇ ਹਾਂ। ਪ੍ਰੋਫੈਸਰ ਹਯਾਸ਼ੀ ਨੇ ਇਹ ਪ੍ਰਯੋਗ ਕੁਝ ਸਾਲ ਪਹਿਲਾਂ ਚੂਹਿਆਂ 'ਤੇ ਕੀਤਾ ਸੀ ਅਤੇ ਸਫਲ ਰਿਹਾ ਸੀ। ਮਾਪੇ ਜੋ ਵੀ ਜੀਨ ਚਾਹੁੰਦੇ ਹਨ, ਉਸੇ ਤਰ੍ਹਾਂ ਦੇ ਜੀਨ ਪਾਏ ਜਾਣਗੇ। ਜਿਨ੍ਹਾਂ ਗੁਣਾਂ ਨਾਲ ਉਹ ਪੈਦਾ ਕਰਨਾ ਚਹੁੰਦੇ ਹਨ, ਉਹੀ ਗੁਣ ਬੱਚੇ ਵਿਚ ਪੈਦਾ ਹੋਣਗੇ।
ਖੂਨ ਜਾਂ ਚਮੜੀ ਦੇ ਸੈੱਲਾਂ ਤੋਂ ਬਣੇਗਾ ਭਰੂਣ
ਡਾਕਟਰ ਹਯਾਸ਼ੀ ਅਤੇ ਉਨ੍ਹਾਂ ਦੀ ਟੀਮ ਨੇ ਹਾਲ ਹੀ ਵਿੱਚ ਸੱਤ ਚੂਹੇ ਪੈਦਾ ਕੀਤਾ ਸਨ। ਇਸ ਵਿੱਚ ਨਰ ਚੂਹੇ ਦੀ ਚਮੜੀ ਦੇ ਸੈੱਲਾਂ ਦੀ ਵਰਤੋਂ ਕਰਕੇ ਇੱਕ ਅੰਡਾ ਤਿਆਰ ਕੀਤਾ ਗਿਆ ਹੈ। ਬਾਅਦ ਵਿੱਚ ਇਸ ਨੂੰ ਦੁਬਾਰਾ ਫਰਟੀਲਾਇਜ਼ ਕਰਾਇਆ ਗਿਆ। ਪ੍ਰਯੋਗਸ਼ਾਲਾ ਵਿੱਚ ਮਨੁੱਖੀ ਸ਼ੁਕ੍ਰਾਣੂ ਅਤੇ ਅੰਡੇ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਇਨ ਵਿਟਰੋ ਗੇਮਟੋਜੇਨੇਸਿਸ (in vitro gametogenesis) ਕਿਹਾ ਜਾਂਦਾ ਹੈ।
ਇਸ ਵਿੱਚ, ਇੱਕ ਵਿਅਕਤੀ ਦੇ ਖੂਨ ਜਾਂ ਚਮੜੀ ਤੋਂ ਸੈੱਲ ਲੈ ਕੇ ਇੱਕ ਸੈੱਲ ਬਣਾਇਆ ਜਾਂਦਾ ਹੈ, ਫਿਰ ਉਸ ਦੀ ਪ੍ਰੋਗ੍ਰਾਮਿੰਗ ਕੀਤੀ ਜਾਂਦੀ ਹੈ। ਸਾਦੇ ਸ਼ਬਦਾਂ ਵਿਚ ਅਜਿਹੇ ਸੈੱਲ ਸ਼ੁਕ੍ਰਾਣੂ ਸੈੱਲ ਜਾਂ ਅੰਡੇ ਸੈੱਲ ਸਮੇਤ ਕੋਈ ਵੀ ਸੈੱਲ ਬਣਾ ਸਕਦੇ ਹਨ। ਇਨ੍ਹਾਂ ਦੀ ਵਰਤੋਂ ਭਰੂਣ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਨਕਲੀ ਕੁੱਖ ਵਿੱਚ ਵੀ ਪਾਲਿਆ ਜਾ ਸਕਦਾ ਹੈ। ਇੱਥੋਂ ਹੀ ਵਿਗਿਆਨੀਆਂ ਨੂੰ ਮਨੁੱਖੀ ਬੱਚੇ ਨੂੰ ਤਿਆਰ ਕਰਨ ਦਾ ਵਿਚਾਰ ਆਇਆ।
ਬਾਂਝਪਨ ਵਰਗੀਆਂ ਸਮੱਸਿਆਵਾਂ ਤੋਂ ਸਥਾਈ ਰਾਹਤ
ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਮਨੁੱਖੀ ਅੰਡੇ ਅਤੇ ਸ਼ੁਕਰਾਣੂ ਬਣਾਉਣ ਦੇ ਯੋਗ ਹਨ, ਪਰ ਭਰੂਣ ਨੂੰ ਤਿਆਰ ਕਰਨ ਵਿੱਚ ਕੁਝ ਸਮਾਂ ਲੱਗ ਰਿਹਾ ਹੈ। ਡਾਕਟਰ ਹਯਾਸ਼ੀ ਨੇ ਅੰਦਾਜ਼ਾ ਲਗਾਇਆ ਕਿ ਮਨੁੱਖੀ ਅੰਡੇ ਵਰਗੇ ਸੈੱਲਾਂ ਨੂੰ ਪੈਦਾ ਕਰਨ ਲਈ ਪੰਜ ਸਾਲ ਲੱਗਣਗੇ। ਇਹ ਪ੍ਰਕਿਰਿਆ ਬਹੁਤ ਸੁਰੱਖਿਅਤ ਹੋਵੇਗੀ। ਹਾਲਾਂਕਿ, ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਨਰੀ ਗ੍ਰੀਲੇ ਦੇ ਅਨੁਸਾਰ, ਭਰੋਸੇਯੋਗਤਾ ਹਾਸਲ ਕਰਨ ਵਿੱਚ 10 ਸਾਲ ਲੱਗ ਸਕਦੇ ਹਨ। ਕਿਉਂਕਿ ਵਿਗਿਆਨੀਆਂ ਨੂੰ ਸੁਰੱਖਿਆ ਸਮੇਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Sperm