ਪਹਿਲੇ ਸਮਿਆਂ ਵਿਚ ਲੋਕ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸਨ। ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ਉਤੇ ਪਰਿਵਾਰ ਵਾਲੇ ਇਕ-ਦੂਜੇ ਦਾ ਧਿਆਨ ਰੱਖਦੇ ਸਨ। ਪਰ ਸਮੇਂ ਦੇ ਨਾਲ-ਨਾਲ ਲੋਕ ਕੰਮ ਵਿਚ ਰੁੱਝ ਗਏ।
ਬਹੁਤ ਸਾਰੇ ਲੋਕ ਬਾਹਰ ਚਲੇ ਗਏ ਅਤੇ ਇਕੱਲੇ ਰਹਿਣ ਲੱਗ ਪਏ, ਪਰਿਵਾਰ ਨਾਲ ਬਹੁਤਾ ਲਗਾਅ ਨਹੀਂ ਸੀ। ਅਜਿਹੇ ਲੋਕਾਂ ਨੂੰ ਸਮੇਂ ਦੇ ਨਾਲ ਇਕੱਲਤਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਚੀਨ ਦੀ ਇਕ ਔਰਤ ਆਪਣੇ ਲਈ ਇਕ ਨੈਨੀ ਦੀ ਭਾਲ ਕਰ ਰਹੀ ਹੈ। ਭਾਵ ਇੱਕ ਅਜਿਹੀ ਔਰਤ, ਜੋ 24 ਘੰਟੇ ਉਸ ਦੀ ਦੇਖਭਾਲ ਕਰੇ।
ਇਸ ਚੀਨੀ ਮਹਿਲਾ ਨੂੰ ਆਪਣੀ ਪਰਸਨਲ ਨੈਨੀ ਦੀ ਤਲਾਸ਼ ਹੈ, ਜੋ ਉਸ ਦਾ ਸਾਰਾ ਕੰਮ ਕਰੇ ਤੇ ਉਸ ਨਾਲ ਵੀ ਰਹੇ। ਉਸ ਦੇ ਖਾਣ-ਪੀਣ ਤੋਂ ਲੈ ਕੇ ਘਰ ਦੀ ਸਫ਼ਾਈ ਤੱਕ ਸਾਰੇ ਕੰਮ ਕਰੇ। ਨੈਨੀ ਨੂੰ ਉਸ ਦੇ ਕੋਲ ਰਹਿਣਾ ਪਵੇਗਾ ਅਤੇ ਖਾਣਾ-ਪੀਣਾ ਵੀ ਮੁਫ਼ਤ ਹੈ। ਇਸ ਦੇ ਨਾਲ ਹੀ ਨੈਨੀ ਘਰ ਦੀਆਂ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਦੀ ਹੈ। ਨੈਨੀ ਨੂੰ ਤਨਖਾਹ ਵੀ ਦਿੱਤੀ ਜਾਵੇਗੀ। ਔਰਤ ਆਪਣੀ ਨੈਨੀ ਨੂੰ 16 ਲੱਖ ਰੁਪਏ ਮਹੀਨਾ ਦੇਣ ਲਈ ਤਿਆਰ ਹੈ।
ਇਸ਼ਤਿਹਾਰ ਹੋਇਆ ਵਾਇਰਲ
ਸਾਊਥ ਚਾਈਨਾ ਮਾਰਨਿੰਗ ਪੋਸਟ ਵਿਚ ਛਪੀ ਖਬਰ ਮੁਤਾਬਕ ਇਸ ਸਬੰਧੀ ਇਕ ਇਸ਼ਤਿਹਾਰ ਕੱਢਿਆ ਗਿਆ ਹੈ। ਇਹ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਸ ਇਸ਼ਤਿਹਾਰ ਦੇ ਅਨੁਸਾਰ, ਔਰਤ ਨੈਨੀ ਨੂੰ ਪ੍ਰਤੀ ਮਹੀਨਾ 1,644,435.25 ਰੁਪਏ ਅਦਾ ਕਰੇਗੀ। ਯਾਨੀ ਜੇਕਰ ਉਹ ਪੂਰਾ ਸਾਲ ਕੰਮ ਕਰਦੀ ਹੈ ਤਾਂ ਉਸ ਕੋਲ 1 ਕਰੋੜ 97 ਲੱਖ ਰੁਪਏ ਜਮ੍ਹਾ ਹੋਣਗੇ। ਇਸ 'ਚ ਖਾਣਾ-ਪੀਣਾ ਸਭ ਮੁਫਤ ਹੈ। ਮਤਲਬ ਨੈਨੀ ਨੂੰ ਪੈਸੇ ਖਰਚ ਕਰਨ ਦੀ ਲੋੜ ਘੱਟ ਹੀ ਪਵੇਗੀ।
ਬਸ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ
ਔਰਤ ਨੇ ਇਸ ਨੌਕਰੀ ਲਈ ਕੁਝ ਸ਼ਰਤਾਂ ਰੱਖੀਆਂ ਹਨ। ਜੋ ਵੀ ਇਸ ਨੌਕਰੀ ਲਈ ਅਪਲਾਈ ਕਰਦਾ ਹੈ, ਉਸ ਦਾ ਕੱਦ 165 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਨਾਲ ਹੀ, ਉਸ ਦਾ ਭਾਰ 55 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਔਰਤ ਕੋਲ 12ਵੀਂ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸਾਫ਼-ਸੁਥਰਾ ਰਹਿਣਾ ਬਹੁਤ ਜ਼ਰੂਰੀ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਇਸ਼ਤਿਹਾਰ ਝੂਠਾ ਹੈ ਤਾਂ ਦੱਸ ਦਈਏ ਕਿ ਦੋ ਹੋਰ ਨੈਨੀ ਪਹਿਲਾਂ ਹੀ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਵੀ ਓਨੀ ਹੀ ਤਨਖਾਹ ਦਿੱਤੀ ਜਾ ਰਹੀ ਹੈ। ਪਰ ਹੁਣ ਔਰਤ ਨੂੰ ਇੱਕ ਹੋਰ ਨੈਨੀ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Viral, Viral news, Viral video