Home /amritsar /

ਅੰਮ੍ਰਿਤਸਰ 'ਚ ਲੁੱਟ ਖੋਹ ਦੀ ਕੋਸ਼ਿਸ਼ ਕਰਨ 'ਤੇ 1 ਵਿਅਕਤੀ ਗ੍ਰਿਫਤਾਰ, ਦੂਜੇ ਦੀ ਸ਼ੁਰੂ ਹੈ ਭਾਲ

ਅੰਮ੍ਰਿਤਸਰ 'ਚ ਲੁੱਟ ਖੋਹ ਦੀ ਕੋਸ਼ਿਸ਼ ਕਰਨ 'ਤੇ 1 ਵਿਅਕਤੀ ਗ੍ਰਿਫਤਾਰ, ਦੂਜੇ ਦੀ ਸ਼ੁਰੂ ਹੈ ਭਾਲ

X
ਲੁੱਟ

ਲੁੱਟ ਖੋਹ ਦੀ ਕੋਸ਼ਿਸ਼ ਕਰਨ 'ਤੇ 1 ਵਿਅਕਤੀ ਗ੍ਰਿਫਤਾਰ

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅੰਮ੍ਰਿਤਸਰ (ਦਿਹਾਤੀ) ਦੇ ਅਧੀਨ ਪੈਂਦੇ ਥਾਣਾ ਕਥੂਨੰਗਲ ਦੇ ਏਰੀਆ ਵਿੱਚ ਹਰਜੀਤ ਸਿੰਘ ਜੋ ਕਿ ਫੇਰੀ ਲਾ ਕੇ ਬਰਤਨ ਵੇਚਣ ਦਾ ਕੰਮ ਕਰਦਾ ਹੈ ,ਉਸਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਹਿਜ਼ਾਦਾ ਨੇੜੇ ਰੋਕ ਕੇ ਪਿਸਟਲ ਦਿਖਾ ਕੇ ਉਸਦੀ ਜੇਬ ਵਿਚੋਂ ਡਰਾ ਧਮਕਾ ਕੇ 4000 ਰੁਪਏ ਕੱਢ ਲਏ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ,

ਅੰਮ੍ਰਿਤਸਰ: ਪੂਰੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨੀਂ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ । ਜਿਸਨੇ ਪੁਲਿਸ ਦੇ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਹੈ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਹੱਥ ਲੱਗੀ ਜਦੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅੰਮ੍ਰਿਤਸਰ (ਦਿਹਾਤੀ) ਦੇ ਅਧੀਨ ਪੈਂਦੇ ਥਾਣਾ ਕਥੂਨੰਗਲ ਦੇ ਏਰੀਆ ਵਿੱਚ ਹਰਜੀਤ ਸਿੰਘ ਜੋ ਕਿ ਫੇਰੀ ਲਾ ਕੇ ਬਰਤਨ ਵੇਚਣ ਦਾ ਕੰਮ ਕਰਦਾ ਹੈ ,ਉਸਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਹਿਜ਼ਾਦਾ ਨੇੜੇ ਰੋਕ ਕੇ ਪਿਸਟਲ ਦਿਖਾ ਕੇ ਉਸਦੀ ਜੇਬ ਵਿਚੋਂ ਡਰਾ ਧਮਕਾ ਕੇ 4000 ਰੁਪਏ ਕੱਢ ਲਏ, ਤਾਂ ਹਰਜੀਤ ਸਿੰਘ ਨੇ ਵਿਰੋਧ ਕੀਤਾ ਅਤੇ ਮੋਟਰਸਾਈਕਲ ਦੇ ਪਿੱਛਲੇ ਪਾਸੇ ਸਵਾਰ ਵਿਅਕਤੀ ਨਾਲ ਹੱਥੋਪਾਈ ਹੋ ਗਈ।

ਇਸੇ ਦੌਰਾਨ ਮੋਟਰਸਾਈਕਲ ਚਾਲਕ ਸਮੇਤ ਮੋਟਰਸਾਈਕਲ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਥਾਣਾ ਕੱਥੂਨੰਗਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮੌਕੇ ਤੋਂ ਆਰੋਪੀ ਨੂੰ ਕਾਬੂ ਕਰਕੇ ਉਸਦੇ ਕਬਜੇ ਵਿਚੋਂ 1 ਨਜਾਇਜ ਪਿਸਟਲ ਬ੍ਰਾਮਦ ਕਰ ਲਿਆ ਹੈ, ਇਸਦੇ ਸਾਥੀ ਦੀ ਭਾਲ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।

Published by:Tanya Chaudhary
First published:

Tags: AAP Punjab, Amritsar, Punjab, Theft