ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ 'ਚ 48ਵਾਂ ਕਾਨਵੋਕੇਸ਼ਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਗਵਰਨਰ ਅਤੇ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀ ਲਾਲ ਪੁਰੋਹਿਤ ਉਚੇਚੇ ਤੌਰ 'ਤੇ ਮੁੱਖ ਮਹਿਮਾਨ ਵੱਜੋਂ ਪਹੁੰਚੇ । ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ 'ਚੋਂ ਕੀਤੀ ਪੜ੍ਹਾਈ ਦੀ ਡਿਗਰੀ ਪ੍ਰਦਾਨ ਕੀਤੀ ।
ਇਸ ਮੌਕੇ 136 ਪੀ.ਐਚ.ਡੀ., 02 ਐਮ ਫਿਲ, 95 ਪੋਸਟ ਗਰੈਜੂਏਟ ਅਤੇ 71 ਅੰਡਰ ਗਰੈਜੂਏਟ ਡਿਗਰੀਆਂ ਅਤੇ 177 ਮੈਡਲ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ ।
ਦੇਸ਼ ਵਿੱਚ ਜਦੋਂ ਕਰੋਨਾ ਵਾਇਰਸ ਦੀ ਲਹਿਰ ਪੂਰੇ ਚਰਮ ਸੀਮਾ 'ਤੇ ਸੀ, ਉਸ ਵੇਲੇ ਮੁੰਬਈ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਦੇ ਮਰੀਜ ਦੇਖੇ ਗਏ ਸਨ ਅਤੇ ਉਸ ਵੇਲੇ ਡਾ. ਇਕਬਾਲ ਸਿੰਘ ਚਾਹਲ ਵੱਲੋਂ ਆਪਣੀ ਸੂਝ-ਬੂਝ ਦੇ ਨਾਲ ਇਹਨਾਂ ਕਰੋਨਾ ਕੇਸਾਂ ਦੇ ਵਿੱਚੋਂ ਬਹੁਤ ਜਿਆਦਾ ਲੋਕਾਂ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੇ । ਉੱਥੇ ਹੀ ਮੌਕੇ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਕਬਾਲ ਸਿੰਘ ਚਾਹਲ ਨੂੰ ਡਾਕਟਰ ਆਫ ਸਾਇੰਸ ਵਿਦਿਆ ਦੇ ਦੀ ਡਿਗਰੀ ਦੇ ਨਾਲ ਨਿਵਾਜਿਆ ਗਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Banwarilal Purohit, Guru Nanak Dev University (GNDU), Punjab