Home /amritsar /

ਅੰਮ੍ਰਿਤਸਰ 'ਚ ਵੱਧ ਰਹੇ ਸਾਈਬਰ ਅਪਰਾਧਾਂ ਸਬੰਧੀ ਹੋਇਆ ਵੱਡਾ ਖੁਲਾਸਾ

ਅੰਮ੍ਰਿਤਸਰ 'ਚ ਵੱਧ ਰਹੇ ਸਾਈਬਰ ਅਪਰਾਧਾਂ ਸਬੰਧੀ ਹੋਇਆ ਵੱਡਾ ਖੁਲਾਸਾ

ਸਾਵਧਾਨ

ਸਾਵਧਾਨ ! ਵੱਧ ਰਹੇ ਸਾਈਬਰ ਕ੍ਰਾਈਮ ਸਬੰਧੀ ਵੱਡੇ ਖੁਲਾਸੇ

ਬੱਚਿਆਂ ਨੇ ਸ਼ਰਾਰਤ ਵਿੱਚ ਲਾਰੈਂਸ ਰੋਡ ਦੇ ਡੀ ਏ ਵੀ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਸਪਰਿੰਗ ਡੇਲ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦੱਸ ਦਈਏ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਹ ਸ਼ਰਾਰਤ ਸਕੂਲ ਵਿਖੇ ਛੁੱਟੀ ਕਰਵਾਉਣ ਵਜੋਂ ਕੀਤੀ ਗਈ ਸੀ ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਬੀਤੇ ਕੁੱਝ ਦਿਨਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ 'ਤੇ ਧਮਕੀਆਂ ਦਾ ਸਿਲਸਿਲਾ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲ ਦੇ ਪਹਿਲਾਂ ਬੱਚਿਆਂ ਨੇ ਸ਼ਰਾਰਤ ਵਿੱਚ ਲਾਰੈਂਸ ਰੋਡ ਦੇ ਡੀ ਏ ਵੀ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਸਪਰਿੰਗ ਡੇਲ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦੱਸ ਦਈਏ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਹ ਸ਼ਰਾਰਤ ਸਕੂਲ ਵਿਖੇ ਛੁੱਟੀ ਕਰਵਾਉਣ ਵਜੋਂ ਕੀਤੀ ਗਈ ਸੀ ।

  ਸ਼ਹਿਰ 'ਚ ਦਿਨ-ਬ-ਦਿਨ ਵੱਧ ਰਹੇ ਸਾਈਬਰ ਅਪਰਾਧ ਦੀਆਂ ਘਟਨਾਵਾਂ ਸਬੰਧੀ ਅੰਮ੍ਰਿਤਸਰ ਹਲਕਾ ਸਾਊਥ ਤੋਂ ਏ ਸੀ ਪੀ, ਸਾਈਬਰ ਅਪਰਾਧ ਸੈੱਲ ਦੇ ਇੰਚਾਰਜ ਅਤੇ ਆਈ ਪੀ ਐਸ ਮਨਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਸ਼ਰਾਰਤ ਨਿੰਦਣਯੋਗ ਹੈ ।

  ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਇਸ ਸ਼ਰਾਰਤ ਨਾਲ ਸ਼ਹਿਰ 'ਚ ਵੀ ਡਰ ਦਾ ਮਾਹੌਲ ਪੈਦਾ ਹੁੰਦਾ ਹੈ । ਉਨ੍ਹਾਂ ਕਿਹਾ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸਮਝਦਿਆਂ ਹੋਏ ਉਨ੍ਹਾਂ ਦੇ ਮੋਬਾਈਲ ਫ਼ੋਨ ਚੈੱਕ ਕਰਨੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਸ਼ਰਾਰਤ ਵਜੋਂ ਕੋਈ ਅਪਰਾਧ ਨਾ ਕਰ ਦੇਣ ।

  Published by:Tanya Chaudhary
  First published:

  Tags: Amritsar, Bomb, Cyber crime, Punjab