Home /amritsar /

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਲਗਾਈ ਗਈ ‘ਕਲਰ ਡੋਪਲਰ ਅਲਟਰਾਸਾਊਂਡ’ ਮਸ਼ੀਨ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਲਗਾਈ ਗਈ ‘ਕਲਰ ਡੋਪਲਰ ਅਲਟਰਾਸਾਊਂਡ’ ਮਸ਼ੀਨ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਕਲਰ ਡੋਪਲਰ ਅਲਟਰਾਸਾਊਂਡ’ ਮਸ਼ੀਨ ਲਗਾਈ ਗਈ 

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਕਲਰ ਡੋਪਲਰ ਅਲਟਰਾਸਾਊਂਡ’ ਮਸ਼ੀਨ ਲਗਾਈ ਗਈ 

ਅੰਮ੍ਰਿਤਸਰ: ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕਲੀਨਿਕਲ ਕੰਪਲੈਕਸ ਵਿਖੇ ਇਕ ਨਵੀਂ ‘ਵੀਈਟੀਯੂਐਸ5ਈਐਕਸਪੀ-ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨ’ ਦਾ ਉਦਘਾਟਨ ਕੀਤਾ।

  • Share this:
    ਨਿਤਿਸ਼ ਸਭਰਵਾਲ,

    ਅੰਮ੍ਰਿਤਸਰ: ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕਲੀਨਿਕਲ ਕੰਪਲੈਕਸ ਵਿਖੇ ਇਕ ਨਵੀਂ ‘ਵੀਈਟੀਯੂਐਸ5ਈਐਕਸਪੀ-ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨ’ ਦਾ ਉਦਘਾਟਨ ਕੀਤਾ।

    ਵੈਟਰਨਰੀ ਕਲੀਨਿਕਲ ਕੰਪਲੈਕਸ ’ਚ ਸਥਾਪਿਤ ਕੀਤੀ ਗਈ ਇਸ ਮਸ਼ੀਨ ਸਬੰਧੀ ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਲਜ ਕੋਲ ਮੌਜੂਦ ਇਕ ਮਹੱਤਵਪੂਰਨ ਡਾਇਗਨੌਸਟਿਕ ਮਸ਼ੀਨ ਹੈ ਜੋ ਛੋਟੇ, ਪਾਲਤੂ ਅਤੇ ਵਿਦੇਸ਼ੀ ਜਾਨਵਰਾਂ ਦੀਆਂ ਮਹੱਤਵਪੂਰਨ ਬਿਮਾਰੀਆਂ ਦਾ ਨਿਦਾਨ ਕਰਨ ’ਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਇਕ ਉਪਭੋਗਤਾ ਦੇ ਅਨੁਕੂਲ ਹੈ ਕਿਉਂਕਿ ਇਹ ਜਾਨਵਰ ਸਬੰਧੀ ਕਿਸੇ ਬਿਮਾਰੀ ਦੀ ਗਹਿਰਾਈ ਨਾਲ ਕੇਂਦਰਿਤ ਰੰਗਦਾਰ ਤਸਵੀਰ ਅਤੇ ਸਬੰਧਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਵੈਟਰਨਰੀ ਹਸਪਤਾਲ ਇਸ ਤੋਂ ਇਲਾਵਾ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਅਤੇ ਛੋਟੇ ਜਾਨਵਰਾਂ ਲਈ ਇਕ ਆਈ. ਸੀ. ਯੂ., ਐਡਵਾਂਸਡ ਆਰਥੋਪੀਡਿਕ ਅਤੇ ਸੋਫ਼ਟ ਆਪ੍ਰੇਸ਼ਨ ਥੀਏਟਰ ਨਾਲ ਵੀ ਲੈਸ ਹੈ।

    ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਹਸਪਤਾਲ ਨਾਲ ਲੱਗਦੇ ਖੇਤਰਾਂ ਅਤੇ ਸਰਹੱਦੀ ਪਿੰਡਾਂ ਲਈ ਲਾਈਵ ਸਟਾਕ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਲਈ 24 ਘੰਟੇ ਵੈਟਰਨਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਪੰਜਾਬ ਦੇ ਮਾਝਾ ਖੇਤਰ ਦੇ ਰੈਫਰਲ ਜਾਨਵਰਾਂ ਦੇ ਕੇਸਾਂ ਦਾ ਵੀ ਇਲਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ, ਬੇਰੋਜ਼ਗਾਰ ਅਤੇ ਕਿਸਾਨ ਔਰਤਾਂ ਜੋ ਡੇਅਰੀ, ਪੋਲਟਰੀ, ਸੂਰ, ਬੱਕਰੀ, ਮੀਟ, ਆਂਡੇ ਅਤੇ ਦੁੱਧ ਜਾਂ ਇਸ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਰੋਜ਼ਗਾਰ ਨਾਲ ਸਬੰਧਿਤ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਫੋਨ ਨੰਬਰ 62834-29117 ’ਤੇ ਸੰਪਰਕ ਕਰ ਸਕਦੇ ਹਨ ਅਤੇ ਪਸ਼ੂ ਹਸਪਤਾਲ ਦੇ ਰਜਿਸਟ੍ਰੇਸ਼ਨ ਕਾਊਂਟਰ ’ਤੇ ਆਪਣੇ ਨਾਮ ਰਜਿਸਟਰ ਕਰਵਾ ਸਕਦੇ ਹਨ।
    Published by:rupinderkaursab
    First published:

    Tags: Amritsar, College, Punjab

    ਅਗਲੀ ਖਬਰ