Home /amritsar /

ਅੰਮ੍ਰਿਤਸਰ: ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ’ਤੇ ਕਰਵਾਇਆ ਗਿਆ ਸੈਮੀਨਾਰ

ਅੰਮ੍ਰਿਤਸਰ: ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ’ਤੇ ਕਰਵਾਇਆ ਗਿਆ ਸੈਮੀਨਾਰ

‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ’ਤੇ ਸੈਮੀਨਾਰ ਕਰਵਾਇਆ ਗਿਆ 

‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ’ਤੇ ਸੈਮੀਨਾਰ ਕਰਵਾਇਆ ਗਿਆ 

ਇਸ ਮੌਕੇ ਡਾ. ਮੰਜੂ ਬਾਲਾ ਨੇ ਮੁੱਖ ਬੁਲਾਰੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ, ਜੇਐਨਯੂ, ਦਿੱਲੀ ਤੋਂ ਸਾਬਕਾ ਡੀਆਰਡੀਓ ਵਿਗਿਆਨੀ, ਐਨਬੀਏ ਸਲਾਹਕਾਰ ਅਤੇ ਡਾਇਰੈਕਟਰ ਡਾ. ਸ਼ਤੇਂਦਰ ਕੇ. ਸ਼ਰਮਾ ਦਾ ਸਵਾਗਤ ਕੀਤਾ।

  • Share this:

ਨਿਤਿਸ਼ ਸਭਰਵਾਲ,

ਅੰਮ੍ਰਿਤਸਰ: ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਭਾਸ਼ਣ ਕਾਲਜ ਦੇ ਆਈ. ਐਸ. ਟੀ. ਈ. ਵਿਦਿਆਰਥੀ ਚੈਪਟਰ ਅਤੇ ਐਸ. ਸੀ. ਆਰ. ਐਸ. ਚੈਪਟਰ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ।

ਇਸ ਮੌਕੇ ਡਾ. ਮੰਜੂ ਬਾਲਾ ਨੇ ਮੁੱਖ ਬੁਲਾਰੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ, ਜੇਐਨਯੂ, ਦਿੱਲੀ ਤੋਂ ਸਾਬਕਾ ਡੀਆਰਡੀਓ ਵਿਗਿਆਨੀ, ਐਨਬੀਏ ਸਲਾਹਕਾਰ ਅਤੇ ਡਾਇਰੈਕਟਰ ਡਾ. ਸ਼ਤੇਂਦਰ ਕੇ. ਸ਼ਰਮਾ ਦਾ ਸਵਾਗਤ ਕੀਤਾ। ਉਪਰੰਤ ਡਾ. ਬਾਲਾ ਨੇ ਕਿਹਾ ਕਿ ਅਜਿਹੇ ਭਾਸ਼ਣਾਂ ਦਾ ਮਕਸਦ ਫੈਕਲਟੀ ਨੂੰ ਨਵੀਨਤਮ ਖੋਜ ਰੁਝਾਨਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੈਕਚਰ ਫੈਕਲਟੀ ਨੂੰ ਆਧੁਨਿਕ ਖੋਜ ਤਕਨੀਕਾਂ ਅਤੇ ਮੌਜੂਦਾ ਵਾਤਾਵਰਨ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਹਨ।

ਇਸ ਮੌਕੇ ਡਾ. ਸ਼ਤੇਂਦਰ ਸ਼ਰਮਾ ਨੇ ਨੈਨੋ-ਮਟੀਰੀਅਲ ਖੋਜ ਨਾਲ ਸਬੰਧਿਤ ਵੱਖ-ਵੱਖ ਤਕਨੀਕਾਂ ਐਕਸ. ਆਰ. ਡੀ., ਐਫ਼. ਆਈ. ਟੀ. ਆਰ., ਐਕਸ. ਆਰ. ਐਫ਼., ਟੀ. ਈ. ਐਮ., ਏ. ਐਫ਼. ਐਮ. ਆਦਿ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਦਾਰਥ ਵਿਗਿਆਨ ਦੀ ਰੌਸ਼ਨੀ ’ਚ ਇਨ੍ਹਾਂ ਸਮੂਹ ਤਕਨੀਕਾਂ ਦੇ ਵੱਖ-ਵੱਖ ਉਪਯੋਗਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖਣਿਜ, ਮਿੱਟੀ ਦਾ ਵਿਸ਼ਲੇਸ਼ਣ, ਮੈਡੀਕਲ ਵਿਗਿਆਨ, ਖੇਤੀਬਾੜੀ ਤੇ ਸਿਵਲ ਇੰਜੀਨੀਅਰਿੰਗ ਦੇ ਖੇਤਰ ’ਚ ਨੈਨੋ ਤਕਨਾਲੋਜੀ ਅਤੇ ਤਕਨੀਕਾਂ ਦੇ ਉਪਯੋਗ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਸ਼ਰਮਾ ਨੇ ਡੀ. ਆਰ. ਡੀ. ਓ. ਦੇ ਸਾਬਕਾ ਵਿਗਿਆਨੀ ਵਜੋਂ ਆਪਣੇ ਖੋਜ ਅਨੁਭਵ ਅਤੇ ਵੱਖ-ਵੱਖ ਖੋਜ ਬਾਰੇ ਵੀ ਦੱਸਿਆ।

ਇਸ ਮੌਕੇ ਡੀਨ ਅਕਾਦਮਿਕ ਡਾ. ਜੁਗਰਾਜ ਸਿੰਘ ਨੇ ਧੰਨਵਾਦ ਕੀਤਾ। ਉਪਰੰਤ ਡਾ. ਮੰਜੂ ਬਾਲਾ ਨੇ ਡਾ. ਸ਼ਤੇਂਦਰ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।

Published by:Tanya Chaudhary
First published:

Tags: Amritsar, Education, Punjab