ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸ਼ਹਿਰ ਆਪਣੇ ਖ਼ਾਨ-ਖਾਣ ਦੇ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤਸਰੀ ਜ਼ਾਇਕੇ ਦੇ ਵਿੱਚ ਇੱਕ ਵੱਖਰਾ ਸੁਆਦ ਪੇਸ਼ ਕਰਕੇ ਗੁਰੂ ਨਗਰੀ ਅੰਮ੍ਰਿਤਸਰ (Amritsar) ਦੇ ਮਹਿਲਾ ਡਾਕਟਰ ਨੇ ਚਾਰ ਚੰਨ ਲਗਾ ਦਿੱਤੇ ਹਨ। ਹੋਰਾਂ ਸੂਬਿਆਂ ਵਾਂਗ ਅੰਮ੍ਰਿਤਸਰ ਵਿੱਚ ਵੀ ਹੁਣ ਲੋਕ Twist Potatoes ਦੇ ਸੁਆਦ ਦਾ ਆਨੰਦ ਮਾਣ ਸਕਣਗੇ।
ਉੱਥੇ ਹੀ ਇਸ ਮਹਿਲਾ ਡਾਕਟਰ ਦੀ ਰੇਹੜੀ ਲਗਾਉਣ ਦੀ ਸੋਚ ਦੀ ਗੱਲ ਕਰੀਏ ਤਾਂ ਇਸ ਪਿੱਛੇ ਇੱਕ ਵੱਖਰੀ ਕਹਾਣੀ ਝਲਕਦੀ ਹੋਈ ਵਿਖਾਈ ਦਿੰਦੀ ਹੈ। ਡਾ.ਸੁਗੰਧੀ ਪੇਸ਼ੇ ਤੋਂ ਫਿਜ਼ੀਓਥੈਰੇਪੀ ਦੇ ਡਾਕਟਰ ਹਨ ਪਰ ਉੱਥੇ ਹੀ ਬੱਚਪਨ ਤੋਂ ਹੀ ਇਨ੍ਹਾਂ ਦੇ ਜ਼ਹਿਨ ਦੇ ਵਿੱਚ ਕੁੱਝ ਵੱਖਰਾ ਕਰਨ ਦੀ ਚਾਹ ਸੀ, ਜਿਸਦੇ ਸਦਕਾ ਉਨ੍ਹਾਂ ਨੇ ਡਾਕਟਰੀ ਦੇ ਨਾਲ-ਨਾਲ ਸ਼ੌਂਕ ਵੱਜੋਂ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ।
ਗੱਲਬਾਤ ਕਰਦਿਆਂ ਡਾ. ਸੁਗੰਧੀ ਨੇ ਦੱਸਿਆ ਕਿ ਉਹ ਬੱਚਪਨ ਤੋਂ ਹੀ ਉਦਯੋਗਪਤੀ ਬਣਨ ਦੀ ਚਾਹਤ ਰੱਖਦੇ ਸਨ ਪਰ ਸਮੇਂ ਦੇ ਨਾਲ ਨਾਲ ਉਨ੍ਹਾਂ ਦਾ ਸ਼ੌਂਕ ਦੱਬਦਾ ਗਿਆ । ਪਰ ਆਪਣੇ ਸ਼ੌਂਕ ਨੂੰ ਹੀ ਮੰਜ਼ਿਲ ਸਮਝਦੇ ਹੋਏ ਉਨ੍ਹਾਂ ਨੇ ਇਸ ਖਾਸ ਜ਼ਾਇਕੇ ਦੀ ਰੇਹੜੀ ਲਗਾ ਲਈ। ਉਨ੍ਹਾਂ ਕਿਹਾ ਕਿ ਮੈਂ ਹੋਰਨਾਂ ਮਹਿਲਾਵਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਆਪਣੇ ਸ਼ੌਂਕ ਨਾਲ ਸਮਝੌਤਾ ਨਾ ਕਰੋ ਅਤੇ ਮਿਹਨਤ ਦਾ ਕਦੇ ਵੀ ਸਹਾਰਾ ਨਾ ਛੱਡਣਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।