Home /amritsar /

ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਟੇਡੀਅਮ 'ਚ ਕੁੜੀਆਂ ਦੇ ਕਬੱਡੀ ਮੈਚ ਕਰਵਾਏ

ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਟੇਡੀਅਮ 'ਚ ਕੁੜੀਆਂ ਦੇ ਕਬੱਡੀ ਮੈਚ ਕਰਵਾਏ

ਜ਼ਿਲ੍ਹਾ ਖੇਡ ਵਿਭਾਗ ਵਲੋਂ ਸਰਕਾਰੀ ਸਕੂਲ ਦੀਆਂ ਲੜਕੀਆਂ ਦਾ ਕਰਵਾਇਆ ਗਿਆ ਕਬੱਡੀ ਮੈਚ 

ਜ਼ਿਲ੍ਹਾ ਖੇਡ ਵਿਭਾਗ ਵਲੋਂ ਸਰਕਾਰੀ ਸਕੂਲ ਦੀਆਂ ਲੜਕੀਆਂ ਦਾ ਕਰਵਾਇਆ ਗਿਆ ਕਬੱਡੀ ਮੈਚ 

ਸ: ਹਾਈ ਸਕੂਲ ਮਾਹਲ, ਅੰਮ੍ਰਿਤਸਰ ਅਤੇ ਸ:ਸੀ:ਸਕੰ: ਸਕੂਲ ਹਰਸ਼ਾ ਛੀਨਾ, ਅੰਮ੍ਰਿਤਸਰ ਦੀਆ ਟੀਮਾਂ ਦੇ ਵਿੱਚਕਾਰ ਮੁਕਾਬਲਾ ਕਰਵਾਇਆ ਗਿਆ। ਇਸ ਸੰਘਰਸ਼ਪੂਰਨ ਅਤੇ ਦਿਲਚਸਪ ਪ੍ਰਦਸ਼ਨੀ ਮੈਚ ਦੇ ਦੋਰਾਨ ਸ:ਹਾਈ:ਸਕੂਲ ਮਾਹਲ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਟੀਮ ਨੂੰ 43 ਦੇ ਮੁਕਾਬਲੇ 46 ਅੰਕਾਂ ਦੇ ਫਰਕ ਨਾਲ ਹਰਾਕੇ ਜੇਤੂ ਰਹੀਂ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ; ਪੰਜਾਬ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫ਼ਤਰ ਜ਼ਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰੀਲੇਅ ਰੇਸਿਜ਼ ਅਤੇ ਸ:ਹਾਈ:ਸਕੂਲ, ਮਾਹਲ, ਅੰਮ੍ਰਿਤਸਰ ਅਤੇ ਸੀ:ਸਕੰ:ਸਕੂਲ ਹਰਸ਼ਾਛੀਨਾ ਵਿਚਕਾਰ ਲੜਕੀਆਂ ਦਾ ਕਬੱਡੀ ਗੇਮ ਦਾ ਪ੍ਰਦਸ਼ਨੀ ਮੈਚ ਦਾ ਆਯੋਜਨ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕੀਤਾ ਗਿਆ।

ਇੰਦਰਵੀਰ ਸਿੰਘ ਜ਼ਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ: ਹਾਈ ਸਕੂਲ ਮਾਹਲ, ਅੰਮ੍ਰਿਤਸਰ ਅਤੇ ਸ:ਸੀ:ਸਕੰ: ਸਕੂਲ ਹਰਸ਼ਾ ਛੀਨਾ, ਅੰਮ੍ਰਿਤਸਰ ਦੀਆ ਟੀਮਾਂ ਦੇ ਵਿੱਚਕਾਰ ਮੁਕਾਬਲਾ ਕਰਵਾਇਆ ਗਿਆ। ਇਸ ਸੰਘਰਸ਼ਪੂਰਨ ਅਤੇ ਦਿਲਚਸਪ ਪ੍ਰਦਸ਼ਨੀ ਮੈਚ ਦੇ ਦੋਰਾਨ ਸ:ਹਾਈ:ਸਕੂਲ ਮਾਹਲ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਟੀਮ ਨੂੰ 43 ਦੇ ਮੁਕਾਬਲੇ 46 ਅੰਕਾਂ ਦੇ ਫਰਕ ਨਾਲ ਹਰਾਕੇ ਜੇਤੂ ਰਹੀਂ।

ਦਫਤਰ ਜ਼ਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਪੋਰਟਸ ਟੀ ਸ਼ਰਟਾਂ ਵੰਡੀਆਂ ਗਈਆ ਅਤੇ ਕਿਹਾ ਗਿਆ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸਾਹਿਤ ਤੇ ਚੁਸਤ ਫੁਰਤ ਬਣਾਉਣ ਲਈ ਵਚਨਬਧ ਹੈ ਅਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਖੇਡ ਪ੍ਰਤਿਯੋਗਿਤਾ ਵੀ ਇਸੇ ਸਿਲਸਿਲੇ ਦਾ ਹਿੱਸਾ ਹੈ।

Published by:Krishan Sharma
First published:

Tags: Amritsar, Kabaddi Cup