Home /News /amritsar /

'ਢੱਡਰੀਆਂ ਵਾਲਾ ਤਾਂ ਸਿੱਖ ਦੀ ਕੈਟਾਗਰੀ 'ਚ ਨਹੀਂ ਆਉਂਦਾ...' ਅੰਮ੍ਰਿਤਪਾਲ ਨੇ ਦੱਸਿਆ ਕਿਉਂ ਨਹੀਂ ਕਰਦੇ ਪਤਨੀ ਦੀ ਫੋਟੋ ਸਾਂਝੀ

  • Share this:

Waris Punjab De Amritpal Singh on sharing wedding pics: ਅੰਮ੍ਰਿਤਪਾਲ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਕਿਸੇ ਵੀ ਸਿੱਖ ਵਿਰੁੱਧ ਨਹੀਂ ਬੋਲਾਂਗਾ, ਪਰੰਤੂ ਰਣਜੀਤ ਸਿੰਘ ਤਾਂ ਸਿੱਖਾਂ ਦੀ ਕੈਟਾਗਿਰੀ ਵਿੱਚ ਹੀ ਨਹੀਂ ਆਉਂਦਾ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਲੋਕਾਂ ਨੂੰ ਬਹਿਸ ਦਾ ਹਿੱਸਾ ਨਾ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਵੀ ਕੲ ਅਜਿਹੇ ਮੁੱਦੇ ਹਨ, ਜਿਨ੍ਹਾਂ ਉਪਰ ਗੱਲ ਕਰਨ ਦੀ ਜਰੂਰਤ ਹੈ।

ਦੱਸ ਦੇਈਏ ਕਿ ਰਣਜੀਤ ਸਿੰਘ ਢੱਡਰੀਆਂ ਨੇ ਅੰਮ੍ਰਿਤਪਾਲ ਸਿੰਘ 'ਤੇ ਸਵਾਲ ਚੁੱਕੇ ਸਨ ਕਿ ਜਿਹੜਾ ਵਿਅਕਤੀ ਆਪਣੀ ਪਤਨੀ ਦੀ ਤਸਵੀਰ ਨਹੀਂ ਵਿਖਾ ਸਕਦਾ, ਉਹ ਕੌਮ ਦੀ ਅਗਵਾਈ ਕੀ ਕਰੇਗਾ। ਅੱਜ ਇਥੇ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਮੈਂ ਆਪਣੀ ਪਤਨੀ ਦੀ ਤਸਵੀਰ ਸਾਂਝੀ ਨਹੀਂ ਕਰਦਾ ਤਾਂ ਇਸ ਪਿਛੇ ਕਈ ਨਿੱਜੀ ਕਰਨ ਹੋ ਸਕਦੇ ਹਨ। ਇਸ ਪਿੱਛੇ ਸੁਰੱਖਿਆ ਵੀ ਇੱਕ ਕਾਰਨ ਹੈ।

Published by:Krishan Sharma
First published:

Tags: Amrit pal, Amritpal singh Twitter, Ranjit Singh Dhadrianwale, SGPC, Sikh News