Tanmay Narang World Record: ਅੱਜਕੱਲ ਦੇ ਮੋਬਾਈਲ ਜ਼ਮਾਨੇ ਕਾਰਨ ਜਿਥੇ ਬੱਚਿਆਂ ਦੀ ਯਾਦ ਰੱਖਣ ਦੀ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ, ਉਥੇ ਅੰਮ੍ਰਿਤਸਰ ਦਾ ਇੱਕ ਅਜਿਹਾ ਬੱਚਾ ਹੈ, ਜਿਸਦੀ ਯਾਦਸ਼ਕਤੀ ਤੁਹਾਨੂੰ ਹੈਰਾਨ ਕਰ ਦੇਵੇਗੀ। ਇਸਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਹੈ ਬੱਚੇ ਦੀ ਉਮਰ। ਜੀ ਹਾਂ, ਅੰਮ੍ਰਿਤਸਰ ਦਾ ਇਹ ਬੱਚਾ ਤਨਮਯ ਨਾਰੰਗ ਹੈ, ਜਿਸ ਦੀ ਉਮਰ 2 ਸਾਲ ਹੈ। ਪਰੰਤੂ ਉਸਦਾ ਕਾਰਨਾਮਾ ਵੱਡਿਆਂ ਵਾਲਾ ਹੈ। ਇਸ ਨੰਨ੍ਹੇ ਬੱਚੇ ਦੀ ਕਰਾਮਾਤ ਅਜਿਹੀ ਹੈ ਕਿ ਇਸ ਨੇ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰਕੇ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਕਿਵੇਂ ਸਿੱਖਿਆ ਝੰਡਿਆਂ ਦੀ ਪਛਾਣ ਕਰਨੀ
ਤਨਮਯ ਨਾਰੰਗ ਸ਼ਹਿਰ ਦੇ ਰਣਜੀਤ ਐਵੀਨਿਊ ਦਾ ਰਹਿਣ ਵਾਲਾ ਹੈ। ਉਸਦੀ ਮਾਂ ਹਿਨਾ ਨੇ ਦੱਸਿਆ ਕਿ ਤਨਮਯ ਦੇ ਦਿਮਾਗੀ ਵਿਕਾਸ ਲਈ ਕਈ ਕਾਰਡ ਖੇਡਾਂ ਲਿਆ ਕੇ ਦਿੱਤੀਆਂ ਸਨ, ਪਰੰਤੂ ਉਸ ਨੇ ਝੰਡਿਆਂ ਦੇ ਕਾਰਡ ਵਾਲੀ ਖੇਡ ਵਿੱਚ ਦਿਲਚਸਪੀ ਵਿਖਾਈ ਅਤੇ ਉਸਦੇ ਹੱਥ ਵਿੱਚ ਝੰਡਾ ਫੜਾ ਕੇ ਉਸਦੀ ਪਛਾਣ ਕਰਵਾਈ ਜਾਂਦੀ ਸੀ, ਜਿਸ ਪਿੱਛੋਂ ਉਹ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰਨੀ ਸਿੱਖ ਗਿਆ।
View this post on Instagram
ਬੱਚੇ ਦੀ ਪ੍ਰਤਿਭਾ ਤੋਂ ਡਾਕਟਰ ਵੀ ਹੈਰਾਨ
ਤਨਮਯ ਦੀ ਮਾਤਾ ਹਿਨਾ ਨੇ ਦੱਸਿਆ ਕਿ ਇੱਕ ਵਾਰ ਉਹ ਟੀਕਾਕਰਨ ਲਈ ਡਾਕਟਰ ਕੋਲ ਗਏ ਸਨ, ਜਿਸ ਦੌਰਾਨ ਬੱਚੇ ਦੀ ਪ੍ਰਤਿਭਾ ਤੋਂ ਡਾਕਟਰ ਵੀ ਹੈਰਾਨ ਹੋ ਗਿਆ ਅਤੇ ਵਰਲਡ ਵਾਈਡ ਬੁੱਕ ਆਫ ਰਿਕਾਰਡ ਵਿੱਚ ਨਾਂਅ ਦਰਜ ਕਰਵਾਉਣ ਲਈ ਕਿਹਾ ਅਤੇ ਹੁਣ ਤਨਮਯ ਕੋਲ ਇਹ ਰਿਕਾਰਡ ਦਰਜ ਹੈ। ਉਨ੍ਹਾਂ ਦੱਸਿਆ ਕਿ ਇਹ ਰਿਕਾਰਡ ਦਾ ਸਰਟੀਫਿਕੇਟ, ਤਮਗਾ ਅਤੇ ਕੈਟਲਾਗ ਉਨ੍ਹਾਂ ਨੂੰ 4 ਮਹੀਨੇ ਬਾਅਦ ਮਿਲਿਆ।
6 ਸਾਲ ਦੇ ਬੱਚੇ ਵਾਂਗ ਕੰਮ ਕਰਦਾ ਹੈ ਤਨਮਯ ਦਾ ਦਿਮਾਗ
ਝੰਡਿਆਂ ਦੀ ਪਛਾਣ ਤੋਂ ਇਲਾਵਾ ਇਹ ਅਦਭੁੱਤ ਕਲਾ ਦਾ ਮਾਲਕ ਬੱਚੇ 100 ਦੇਸ਼ਾਂ ਦੀ ਕਰੰਸੀ ਦੀ ਪੀ ਪਛਾਣ ਰੱਖਦਾ ਹੈ। ਇਸਤੋਂ ਇਲਾਵਾ ਮਸ਼ਹੂਰ ਲੋਕਾਂ ਅਤੇ ਥਾਂਵਾਂ ਨੂੰ ਵੀ ਝੱਟ ਪਛਾਣ ਕਰ ਲੈਂਦਾ ਹੈ। ਡਾਕਟਰ ਨੇ ਦੱਸਿਆ ਕਿ ਤਨਮਯ ਨਾਰੰਗ ਦਾ ਦਿਮਾਗ 6 ਸਾਲ ਦੇ ਬੱਚੇ ਵਾਂਗ ਕੰਮ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Amritsar, Guinness World Records, OMG, Record, Viral news, Viral video