ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਖਾਲਸਾ ਕਾਲਜ ਫ਼ਾਰ ਵੂਮੈਨ ਦੇ ਪਲੇਸਮੈਂਟ ਸੈੱਲ ਵੱਲੋਂ ਸਾਇੰਸ ਜੈਨਿਕ ਦੀ ਪਲੇਸਮੈਂਟ ਡਰਾਈਵ ’ਚ ਇੰਟਰਵਿਊ ਦੌਰਾਨ ਵੱਖ ਵੱਖ ਪੜ੍ਹਾਵਾਂ ਦੇ 93 ਵਿਦਿਆਰਥਣਾਂ ’ਚੋਂ 43 ਦੀ ਚੋਣ ਕੀਤੀ ਗਈ ਅਤੇ 16 ਨੂੰ ਵੇਟਿੰਗ ਲਿਸਟ ’ਚ ਰੱਖਿਆ ਗਿਆ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ ਜੈਨਿਕ ਕੰਪਨੀ ਤੋਂ ਨਵਤੇਸ਼ ਸਿੰਘ ਨੇ ਆਪਣੀ ਟੀਮ ਨਾਲ ਕੁੱਝ ਸਮਾਂ ਪਹਿਲਾਂ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥਣਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਗੱਲਬਾਤ ਕੀਤੀ ਗਈ ਸੀ, ਉਸ ਵੇਲੇ 250 ਤੋਂ ਵਧੇਰੇ ਵਿਦਿਆਰਥਣਾਂ ਨੇ ਭਾਗ ਲਿਆ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕੰਪਨੀ ਦੁਆਰਾ ਕਰਵਾਈ ਗਈ ਪਲੇਸਮੈਂਟ ਮੌਕੇ 93 ਵਿਦਿਆਰਥਣਾਂ ਨੇ ਹਿੱਸਾ ਲਿਆ ਸੀ, ਜਿਸ ’ਚੋਂ 43 ਵਿਦਿਆਰਥਣਾਂ ਨੂੰ ਚੁਣਿਆ ਗਿਆ ਅਤੇ 16 ਨੂੰ ਇੰਤਜ਼ਾਰ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।