ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਨੇ ਆਪਣੀ 51ਵੀਂ ਕਨਵੋਕੇਸ਼ਨ ਆਯੋਜਿਤ ਕੀਤੀ । ਇਸ ਮੌਕੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟਸ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਾ. ਹਰਮੋਹਿੰਦਰ ਸਿੰਘ ਬੇਦੀ ਅਤੇ ਡਾ.ਅਸ਼ਵਨੀ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ: ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਹਾਇਅਰ ਐਜੂਕੇਸ਼ਨ ਐਂਡ ਲੈਂਗੁਏਜਿਜ਼, ਪੰਜਾਬ ਸਰਕਾਰ ਸ਼ਾਮਿਲ ਹੋਏ। ਪਿ੍ੰਸੀਪਲ ਡਾ: ਪੁਸ਼ਪਿੰਦਰ ਵਾਲੀਆ ਅਤੇ ਚੇਅਰਮੈਨ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਦਾ ਨਿਘਾ ਸਵਾਗਤ ਕੀਤਾ । ਸਮਾਗਮ ਦੀ ਸ਼ੁਰੂਆਤ ਡੀ ਏ ਵੀ ਗਾਨ ਦੇ ਨਾਲ ਕੀਤੀ ਗਈ।
ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਬੀ.ਬੀ.ਕੇ. ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਵਿਚ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਾਂ ਅਤੇ ਪ੍ਰਾਪਤੀਆਂ 'ਤੇ ਚਾਨਣ ਪਾਇਆ | ਉਨ੍ਹਾਂ ਡਿਗਰੀ ਧਾਰਕਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਉੱਚ ਵੈਦਿਕ ਕਦਰਾਂ-ਕੀਮਤਾਂ, ਅਕਾਦਮਿਕ ਉੱਤਮਤਾ ਅਤੇ ਕਾਰਜ ਨੈਤਿਕਤਾ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਸਮਝਦਾਰੀ ਨਾਲ ਫ਼ੈਸਲੇ ਕਰਨ ਦੀ ਤਾਕੀਦ ਕੀਤੀ ।
ਇਸ ਮੌਕੇ ਆਰਟਸ, ਕਾਮਰਸ, ਸਾਇੰਸ, ਜਰਨਲਿਜ਼ਮ, ਇਕਨਾਮਿਕਸ, ਕੰਪਿਊਟਰ ਸਾਇੰਸ, ਮਲਟੀਮੀਡੀਆ ਅਤੇ ਫੈਸ਼ਨ ਡਿਜ਼ਾਈਨ ਦੇ ਵੱਖ-ਵੱਖ ਵਿਸ਼ਿਆਂ ਦੇ 1100 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Bbk dav college, Convocation, Punjabi News