China Door Accident: ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਨਿੱਤ ਦਿਨ ਕਿਸੇ ਨਾ ਕਿਸੇ ਦੀ ਗਰਦਨ, ਮੂੰਹ ਅਤੇ ਜੀਭ ਵੱਢੀ ਜਾ ਰਹੀ ਹੈ। ਜਾਨ 'ਤੇ ਭਾਰੂ ਹੋ ਰਹੀ ਇਸ ਪਾਬੰਦੀਸ਼ੁਦਾ ਡੋਰ ਨੇ ਹੁਣ ਅੰਮ੍ਰਿਤਸਰ ਦੀ ਕੌਮੀ ਖਿਡਾਰਨ ਲਵਪ੍ਰੀਤ ਕੌਰ ਦੇ ਸੁਪਨਿਆ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ ਹੈ। ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਇਸ ਹੋਣਹਾਰ ਖਿਡਾਰਨ ਦੀ ਜੀਭ ਅਤੇ ਜਬਾੜਾ ਵੱਢਿਆ ਗਿਆ ਹੈ, ਜਿਸ ਨੇ 2 ਦਿਨ ਬਾਅਦ ਉੜੀਸਾ ਵਿੱਚ ਖੇਡਣ ਜਾਣਾ ਸੀ।
ਘਟਨਾ 1 ਫਰਵਰੀ ਦੀ ਹੈ, ਜਦੋਂ ਖਿਡਾਰਨ ਲਵਪ੍ਰੀਤ ਕੌਰ ਨਾਲ ਇਹ ਭਾਣਾ ਵਾਪਰਿਆ। ਲਵਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਲੁਧਿਆਣਾ ਵਿਖੇ ਖੇਡਣ ਤੋਂ ਬਾਅਦ ਲਵਪ੍ਰੀਤ ਪਰਤ ਰਹੀ ਸੀ। ਬੱਸ ਅੱਡੇ ਆਉਣ 'ਤੇ ਉਸਦਾ ਭਰਾ ਸਕੂਟਰੀ 'ਤੇ ਲੈਣ ਗਿਆ ਤਾਂ ਆਉਂਦੇ ਸਮੇਂ ਰਸਤੇ ਵਿੱਚ ਲਵਪ੍ਰੀਤ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਈ। ਲਵਪ੍ਰੀਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦੇ ਜੀਭ ਉਪਰ 35 ਟਾਂਕੇ ਲੱਗੇ ਹਨ।
ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਸਰਕਾਰੀ ਧਿਰ ਦਾ ਵਿਅਕਤੀ ਉਨ੍ਹਾਂ ਦੀ ਇਸ ਕੌਮੀ ਖਿਡਾਰਨ ਪੁੱਤਰੀ ਦਾ ਹਾਲ ਪੁੱਛਣ ਨਹੀਂ ਆਇਆ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਡੋਰ ਉਪਰ ਪੂਰਨ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਹੋਰ ਪਰਿਵਾਰ ਨਾਲ ਅਜਿਹੀ ਘਟਨਾ ਨਾ ਵਾਪਰੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Amritsar, China dor, Punjab government