ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬ ਸਕੂਲ ਖੇਡਾਂ ਵਿੱਚ ਅੰਮਿ੍ਤਸਰ ਦੇ ਪ੍ਰਾਇਮਰੀ ਸਕੂਲਾਂ ਨੇ ਪਹਿਲੀ ਵਾਰ ਮਾਅਰਕਾ ਮਾਰਦੇ ਹੋਏ ਵੱਖ ਵੱਖ ਖੇਡਾਂ ਵਿੱਚ 29 ਤਮਗੇ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ, ਜਿਸਦੀ ਖੁਸ਼ੀ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਨੇ ਵਿਸੇਸ਼ ਤੌਰ ਉੱਤੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਤੁਹਾਡੀਆਂ ਪ੍ਰਾਪਤੀਆਂ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਆਸ ਹੈ ਕਿ ਤੁਸੀਂ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਵੀ ਜਾਰੀ ਰੱਖਦੇ ਹੋਏ ਖੇਡ ਮੈਦਾਨਾਂ ਦੀ ਰੌਣਕਾਂ ਵਧਾਉਗੇ।
ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਭਾਗ ਲੈਣਾ ਹਰੇਕ ਬੱਚੇ ਲਈ ਜ਼ਰੂੂੂਰੀ ਹੈ ਕਿਉਂਕਿ ਇਹ ਜਿੱਤ ਅਤੇ ਹਾਰ ਦੋਵਾਂ ਨੂੰ ਬਰਦਾਸ਼ਤ ਕਰਨਾ ਸਿਖਾਉਂਦੀਆ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਜ਼ਿੰਮੇਵਾਰੀ ਸੀਨੀਅਰ ਸੈਕੰਡਰੀ ਵਿਭਾਗ ਦੀ ਹੈ ਕਿ ਉਹ ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਕਲਾ ਨੂੰ ਪਛਾਣਦੇ ਹੋਏ ਇਨ੍ਹਾਂ ਨੂੰ ਖੇਡ ਮੈਦਾਨ ਵਿੱਚ ਲਿਆਉਂਦੇ ਰਹਿਣ, ਤਾਂ ਜੋ ਇਹ ਬੱਚੇ ਚੰਗੇ ਖਿਡਾਰੀ ਬਣਨ।
ਉਨ੍ਹਾਂ ਇਸ ਦਾ ਸਿਹਰਾ ਬੱਚਿਆਂ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ। ਇਸ ਮੌਕੇ ਡਿਪਟੀ ਡੀ ਈ ਓ ਰੇਖਾ ਮਹਾਜਨ, ਗੁਰਦੇਵ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab government, Sports