ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਚੰਡੀਗੜ੍ਹ, ਪੰਜਾਬ ਸਮੇਤ ਦਿੱਲੀ ਐਨ ਸੀ ਆਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦਾ ਫ਼ੈਜ਼ਾਬਾਦ ਇਲਾਕਾ ਸੀ। ਤੁਹਾਨੂੰ ਦੱਸਦੀਏ ਕਿ ਰਾਤ ਦੇ ਤਕਰੀਬਨ 10:17 ਮਿੰਟ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ।
ਭੂਚਾਲ ਦੇ ਤੇਜ਼ ਝਟਕਿਆਂ ਨੂੰ ਵੇਖਦੇ ਹੋਏ ਲੇਖ ਘਰਾਂ ਤੋਂ ਬਾਹਰ ਵੱਲ ਨੂੰ ਭੱਜਦੇ ਹੋਏ ਵਿਖਾਈ ਦਿੱਤੇ ਪਰ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨ ਤੰਗ ਗਲੀਆਂ ਹੋਣ ਕਾਰਨ ਲੋਕਾਂ ਨੂੰ ਘਰਾਂ 'ਚੋਂ ਭੱਜਣ ਦਾ ਵੀ ਸਮਾਂ ਨਹੀਂ ਮਿਲ ਪਾਇਆ। ਇਹ ਤਸਵੀਰਾਂ ਅੰਮ੍ਰਿਤਸਰ ਦੇ ਬੇਰੀ ਗੇਟ ਇਲਾਕੇ ਦੀਆਂ ਜਿੱਥੇ ਕਿ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਆਉਣ ਨਾਲ ਘਰ ਵਿੱਚ ਡਰ ਦਾ ਮਾਹੌਲ ਬਣ ਗਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠੇ ਟੀ.ਵੀ ਦੇਖ ਰਹੇ ਸਾਂ ਅਤੇ ਇੱਕ ਦਮ ਹੀ ਭੂਚਾਲ ਦੇ ਝਟਕਿਆਂ ਦੇ ਨਾਲ ਬੈੱਡ ਸਮੇਤ ਸਭ ਕੁੱਝ ਹਿੱਲਣ ਲੱਗ ਪਿਆ ਅਤੇ ਨਾਲ ਹੀ ਸਭ ਨੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ।
ਇਸ ਭੂਚਾਲ ਦੀ ਰਿਕਟਰ ਸਕੇਲ ਉੱਤੇ ਤੀਬਰਤਾ 6.6 ਮਾਪੀ ਗਈ ਹੈ। ਇਹ ਝਟਕੇ ਰਾਤ ਦੱਸ ਵੱਜ ਕੇ 17 ਮਿੰਟ 'ਤੇ ਮਹਿਸੂਸ ਕੀਤੇ ਗਏ। ਝਟਕੇ ਤੇਜ਼ ਹੋਣ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਆ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Earthquake, Punjab