ਨਿਤਿਸ਼ ਸਭਰਵਾਲ
ਅੰਮ੍ਰਿਤਸਰ: Holi 2023 in Amritsar: ਹੋਲੀ ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਹਰ ਕੋਈ ਇਸ ਤਿਓਹਾਰ ਨੂੰ ਵੱਖੋ ਵੱਖ ਢੰਗ ਦੇ ਨਾਲ ਮਨਾਉਂਦਾ ਹੈ । ਸਭ ਇੱਕ ਦੂਸਰੇ ਨੂੰ ਵੱਖ-ਵੱਖ ਰੰਗਾਂ ਦੇ ਨਾਲ ਰੰਗਦੇ ਹਨ ਅਤੇ ਇਸ ਦਿਨ ਦਾ ਆਨੰਦ ਮਾਣਦੇ ਹਨ।
ਹਰ ਦੇਸ਼ਵਾਸੀ ਇਸ ਖਾਸ ਰੰਗਾਂ ਦੇ ਤਿਉਹਾਰ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਮਨਾਉਂਦਾ ਹੈ ਅਤੇ ਸਭ ਇੱਕ ਦੂਸਰੇ ਨੂੰ ਖੁਸ਼ੀਆਂ ਵੰਡੇਦੇ ਹਨ। ਅੰਮ੍ਰਿਤਸਰ ਸ਼ਹਿਰ ਵਿਖੇ ਹਰ ਤਿਉਹਾਰ ਦੀਆਂ ਵੱਖਰੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ ਅਤੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦੇ ਵੱਲੋਂ ਬੜੇ ਹੀ ਸੁੰਦਰ ਢੰਗ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ।
ਅੱਜ ਦੇ ਇਸ ਖੁਸ਼ੀ ਦੇ ਪਲ ਮੌਕੇ ਹਰ ਕੋਈ ਇੱਕ ਦੂਜੇ ਨੂੰ ਰੰਗ-ਬਰੰਗੇ ਰੰਗਾਂ ਨਾਲ ਰੰਗਦਾ ਹੋਇਆ ਦਿਖਾਈ ਦਿੱਤਾ ਅਤੇ ਸਭ ਖੁਸ਼ੀਆਂ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ । ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਹੋਲੀ ਦੇ ਤਿਉਹਾਰ ਦੀ ਉਨ੍ਹਾਂ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਇਸ ਦਿਨ ਅਸੀਂ ਸਭ ਮਿਲ ਕੇ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਹਾਂ ਅਤੇ ਸਾਰੇ ਗਿਲੇ-ਸ਼ਿਕਵੇ ਮਿਟਾ ਕੇ ਖੁਸ਼ੀਆਂ ਵੰਡਦੇ ਹਾਂ।
ਦੱਸਦੀਏ ਹੈ ਕਿ ਅੰਮ੍ਰਿਤਸਰ ਵਿੱਚ ਹਰ ਤਿਉਹਾਰ ਦੀ ਆਪਣੀ ਹੀ ਰੌਣਕ ਹੁੰਦੀ ਹੈ ਅਤੇ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਵੀ ਹੋਲੀ ਦੇ ਤਿਉਹਾਰ ਮੌਕੇ ਅਨੇਕਾਂ ਸਮਾਗਮ ਉਲੀਕੇ ਗਏ । ਸ਼ਹਿਰ ਦੇ ਕਈ ਹਿੱਸਿਆਂ ਵਿੱਚ ਰੰਗਾਂ ਦੀ ਹੋਲੀ ਖੇਡੀ ਗਈ ਤਾਂ ਉੱਥੇ ਹੀ ਅਨੇਕਾਂ ਹੀ ਲੋਕ ਫੂਲਾਂ ਨਾਲ ਹੋਲੀ ਖੇਡਦੇ ਹੋਏ ਵਿਖਾਈ ਦਿੱਤੇ।
ਸ਼ਹਿਰਵਾਸੀਆਂ ਨੇ ਕਿਹਾ ਕਿ ਜਿੱਥੇ ਅਸੀਂ ਇਸ ਖਾਸ ਦਿਨ ਦੀ ਦੇਸ਼ਭਰ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਇਹ ਸੁਨੇਹਾ ਦਿੰਦੇ ਹਾਂ ਕਿ ਸਾਨੂੰ ਹੋਲੀ ਦੇ ਤਿਉਹਾਰ ਨੂੰ ਸਭਨਾਂ ਨਾਲ ਮਿਲ-ਝੁਲ ਕੇ ਮਨਾਉਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Festival of Holi, Holi, Holi 2023, Holi celebration