ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਲੋਹੜੀ (Lohri) ਦਾ ਤਿਉਹਾਰ ਅੰਮ੍ਰਤਸਰ ਸ਼ਹਿਰ 'ਚ ਹਰ ਸਾਲ ਹੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਤਿਓਹਾਰ ਨੂੰ ਬੱਚੇ, ਨੌਜਵਾਨ ਅਤੇ ਸਿਆਣੇ ਬਜ਼ੁਰਗ ਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਅੰਮ੍ਰਿਤਸਰ ਸ਼ਹਿਰ 'ਚ ਲੋਹੜੀ ਦੇ ਦਿਨ ਅਸਮਾਨ ਰੰਗ-ਬਰੰਗੀਆਂ ਪਤੰਗਾਂ ਦੇ ਨਾਲ ਸੱਜਿਆ ਹੁੰਦਾ ਹੈ ਅਤੇ ਇਥੋਂ ਦੀ ਲੋਹੜੀ ਦਾ ਨਜ਼ਾਰਾ ਸਭ ਦੇ ਮਨਾਂ ਨੂੰ ਮੋਹ ਲੈਂਦਾ ਹੈ। ਉੱਥੇ ਹੀ ਬੀਤੇ 35 ਸਾਲਾਂ ਤੋਂ ਪਤੰਗਾਂ ਦਾ ਕਾਰੋਬਾਰ ਕਰ ਰਹੇ ਕਾਰੀਗਰ ਜਗਮੋਹਨ ਕਨੋਜੀਆ ਦੀ ਕਹਾਣੀ ਆਪਣੇ ਆਪ ਦੇ ਵਿੱਚ ਕਾਬਿਲ-ਏ-ਤਾਰੀਫ਼ ਹੈ। ਇਸ ਕਾਰੀਗਰ ਨੇ ਆਪਣੀ ਪਤੰਗਾਂ ਤਿਆਰ ਕਰਨ ਦੀ ਕਲਾ ਦੇ ਸਦਕੇ 38 ਰਿਕਾਰਡ ਕਾਇਮ ਕੀਤੇ ਹਨ ਅਤੇ ਜਿਸ ਵਿੱਚ 28 ਨੈਸ਼ਨਲ ਰਿਕਾਰਡ ਅਤੇ 10 ਵਰਲਡ ਰਿਕਾਰਡ ਸ਼ਾਮਿਲ ਹਨ।
ਗੱਲਬਾਤ ਕਰਦਿਆਂ ਕਾਰੀਗਰ ਜਗਮੋਹਨ ਕਨੋਜੀਆ ਨੇ ਦੱਸਿਆ ਕਿ ਬੱਚਪਨ ਤੋਂ ਹੀ ਉਨ੍ਹਾਂ ਨੂੰ ਪਤੰਗਾਂ ਉਡਾਉਣ ਦਾ ਸ਼ੌਂਕ ਸੀ ਅਤੇ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੇ ਇਸ ਨੂੰ ਆਪਣਾ ਰੁਜ਼ਗਾਰ ਚੁਣਿਆ ਅਤੇ ਹੁਣ ਤੱਕ 2 mm ਦੀ ਸਭ ਤੋਂ ਛੋਟੀ ਪਤੰਗ ਤੋਂ ਲੈ ਕੇ 38 ਫੁੱਟ ਉੱਚੀ ਪਤੰਗ ਵੀ ਉਹ ਤਿਆਰ ਕਰ ਚੁੱਕੇ ਹਨ। ਕਈ ਲੋਕ ਇਸ ਕਾਰੀਗਰ ਨੂੰ ਪਤੰਗ ਪ੍ਰੇਮੀ ਵੀ ਆਖਦੇ ਹਨ ਅਤੇ ਜੇ ਇਸ ਕਾਰੀਗਰ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਘਰ ਦੇ ਦਰਵਾਜ਼ਿਆਂ ਤੋਂ ਲੈ ਕੇ ਅਨੇਕਾਂ ਚੀਜ਼ਾਂ ਨੂੰ ਹੀ ਪਤੰਗਾਂ ਦੇ ਆਕਾਰ ਵਿੱਚ ਪਰੋਇਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Inspiration, Kite flying, Record breaker