ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਿਹਾ ਸੀ ਕਿ ਬਹੁਤ ਸਾਰੇ ਸਿੱਖ ਪਰਵਾਰ ਸਿੱਖੀ ਛੱਡ ਈਸਾਈ ਧਰਮ ਨਾਲ ਜੁੜ ਰਹੇ ਹਨ । ਲਗਾਤਾਰ ਹੀ ਸਿੱਖ ਜੱਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਵੱਲੋਂ ਸਿੱਖਾਂ ਨੂੰ ਈਸਾਈ ਧਰਮ ਛੱਡ ਵਾਪਸ ਸਿੱਖੀ 'ਚ ਆਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਇਸ ਦੇ ਚੱਲ ਦੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਸਿੱਖ ਧਰਮ ਪ੍ਰਚਾਰ ਆਗੂ ਭੋਮਾ ਵੱਲੋਂ ਇੱਕ ਪ੍ਰੈੱਸ ਵਾਰਤਾ 'ਚ ਦੱਸਿਆ ਗਿਆ ਕਿ ਪਿੰਡ ਚੀਚਾ ਅਤੇ ਉਸ ਦੇ ਨਾਲ ਦੇ ਪਿੰਡਾਂ ਵਿੱਚੋਂ ਜੋ ਲੋਕ ਸਿੱਖੀ ਧਰਮ ਛੱਡ ਕੇ ਈਸਾਈ ਧਰਮ ਵਿੱਚ ਗਏ ਸਨ, ਉਨ੍ਹਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਦੀ ਧਰਮ ਪ੍ਰਚਾਰ ਟੀਮ ਵੱਲੋਂ ਕਰੀਬ 45 ਪਰਵਾਰ ਈਸਾਈ ਧਰਮ ਚੋਂ ਮੁੜ ਸਿੱਖ ਧਰਮ ਵਿੱਚ ਵਾਪਸ ਆਏ ਹਨ। ਈਸਾਈ ਧਰਮ ਤੋਂ ਸਿੱਖ ਧਰਮ ਵਿੱਚ ਆਏ ਪਿੰਡ ਚੀਚਾ ਦੇ ਨਿਰਮਲ ਸਿੰਘ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਉਹ ਆਪਣੇ ਧਰਮ ਵਿੱਚ ਵਾਪਸ ਆ ਗਏ ਹਨ । ਉਨ੍ਹਾਂ ਕਿਹਾ ਕਿ ਉਹ ਕਈ ਸਾਲ ਤੋਂ ਚਰਚ ਵਿੱਚ ਇਬਾਦਤ ਕਰ ਰਹੇ ਸਨ ਪਰ ਅੱਜ ਆਪਣੇ ਧਰਮ ਵਿੱਚ ਵਾਪਸੀ ਕਰ ਕੇ ਉਹ ਬਹੁਤ ਖ਼ੁਸ਼ ਹਨ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰਾਂ ਦਾ ਵੀ ਲਾਲਚ ਨਹੀਂ ਦਿੱਤਾ ਗਿਆ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।