Home /amritsar /

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਸੰਬੰਧੀ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ : SGPC

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਸੰਬੰਧੀ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ : SGPC

ਸ੍ਰੀ

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘੱਟਨਾ ਸੰਬੰਧੀ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ : SGPC

ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਕ ਸਿੱਖ ਸ਼ਰਧਾਲੂ ਨਾਲ ਐੱਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ । ਇਹ ਵੀਡੀਓ ਕਿਸੇ ਸ਼ਰਧਾਲੂ ਵਲੋਂ ਆਪਣੇ ਮੋਬਾਈਲ 'ਤੇ ਬਣਾਈ ਗਈ ਹੈ ਅਤੇ 21 ਸੈਕੰਡ ਦੀ ਵੀਡੀਓ ਸਭ ਕੁੱਝ ਬਿਆਨ ਕਰਦੀ ਹੈ।

 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ ਸਿੱਖ ਸ਼ਰਧਾਲੂ ਨਾਲ ਐੱਸਜੀਪੀਸੀ (SGPC) ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ । ਇਹ ਵੀਡੀਓ ਕਿਸੇ ਸ਼ਰਧਾਲੂ ਵੱਲੋਂ ਆਪਣੇ ਮੋਬਾਈਲ 'ਤੇ ਬਣਾਈ ਗਈ ਹੈ ਅਤੇ 21 ਸੈਕੰਡ ਦੀ ਇਹ ਵੀਡੀਓ ਸਭ ਕੁੱਝ ਬਿਆਨ ਕਰਦੀ ਹੈ।

  ਵੀਡੀਓ ਦੇਖਿਆ ਜਾ ਸਕਦਾ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੱਖ ਆਸਣ ਲਈ ਲੈ ਕੇ ਜਾਣਾ ਸੀ ਤਾਂ ਉਸ ਤੋਂ ਕੁੱਝ ਸਮਾਂ ਪਹਿਲਾਂ ਹੀ ਐੱਸਜੀਪੀਸੀ ਦੇ ਦੋ ਮੁਲਾਜ਼ਮਾਂ ਵੱਲੋਂ ਬਜ਼ੁਰਗ ਨਾਲ ਕੁੱਟਮਾਰ ਕੀਤੀ ਗਈ । ਇਸ ਸਬੰਧੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਜਿਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਲੈ ਜਾਇਆ ਜਾਂਦਾ ਹੈ ਤਾਂ ਸੰਗਤ ਦੇ ਇਕੱਠ ਜ਼ਿਆਦਾ ਹੋਣ ਕਰ ਕੇ ਸਾਈਡਾਂ 'ਤੇ ਜੰਗਲੇ ਲੱਗਾ ਦਿੱਤੇ ਜਾਂਦੇ ਹਨ।
  ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਇੱਕ ਸਿੱਖ ਸ਼ਰਧਾਲੂ ਜੰਗਲਾ ਟੱਪ ਕੇ ਪੌੜੀਆਂ 'ਚ ਆ ਕੇ ਬੈਠ ਗਿਆ ਅਤੇ ਸੰਗਤ ਵੱਲੋਂ ਵਿਰੋਧ ਕਰਨ 'ਤੇ ਉਸ ਨੂੰ ਜੰਗਲੇ ਤੋਂ ਵਾਪਸ ਭੇਜਣਾ ਤਾਂ ਜਾਇਜ਼ ਸੀ ਲੇਕਿਨ ਜਿਸ ਤਰੀਕੇ ਨਾਲ ਐੱਸਜੀਪੀਸੀ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ,ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ।
  First published:

  Tags: Amritsar, Crime news, Punjab, SGPC

  ਅਗਲੀ ਖਬਰ