ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੈਟਰੋਲੀਅਮ ਡੀਲਰਾਂ ਦੇ ਮੁੱਦਿਆਂ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ 2000 ਰੁਪਏ ਦੇ ਨੋਟ ਵਾਪਿਸ ਲੈਣ ਦੇ RBI ਦੇ ਫੈਸਲੇ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਹੈ। ਅੰਮ੍ਰਿਤਸਰ ਤੋਂ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਢੀਂਗਰਾ ਨੇ ਕਿਹਾ ਕਿ 2000 ਦੇ ਨੋਟਾਂ ਨੇ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਫਿਰ ਉਹੀ ਮੁਸ਼ਿਕਲ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਜਿਸ ਦਾ ਸਾਹਮਣਾ 2016 ਦੀ ਨੋਟਬੰਦੀ ਮੁਹਿੰਮ ਦੌਰਾਨ ਹੋਇਆ ਸੀ।
ਜ਼ਿਆਦਾਤਰ ਗ੍ਰਾਹਕ 100-200 ਰੁਪਏ ਦੀ ਛੋਟੀ ਖਰੀਦਦਾਰੀ ਲਈ ਵੀ 2000 ਰੁਪਏ ਦੇ ਨੋਟਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੈਟਰੋਲ ਪੰਪਾਂ ਤੋਂ 2000 ਦੇ ਨੋਟਾਂ ਦੇ ਬਦਲਾਅ ਦੀ ਉਮੀਦ ਕਰ ਰਹੇ ਹਨ, ਇਸ ਲਈ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਇਹ ਦਿੱਕਤ ਆ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸਿਰਫ਼ ਗ੍ਰਾਹਕਾਂ ਤੋਂ ਹੀ 2000 ਦੇ ਨੋਟ ਪ੍ਰਾਪਤ ਕਰ ਰਹੇ ਹਾਂ, ਜਿਸ ਦੇ ਕਾਰਨ ਬਕਾਇਆ ਦੇਣ ਲਈ ਹੋਰਾਂ ਨੋਟਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਡਿਜੀਟਲ ਭੁਗਤਾਨ, ਜੋ ਸਾਡੀ ਰੋਜ਼ਾਨਾ ਵਿਕਰੀ ਦਾ 40% ਹੁੰਦਾ ਸੀ, ਅਚਾਨਕ ਰੋਜ਼ਾਨਾ ਵਿਕਰੀ ਦੇ 10-20% ਤੱਕ ਘੱਟ ਗਿਆ ਹੈ ਅਤੇ ਉੱਥੇ ਹੀ ਲੋਕ ਕਾਰਡ ਜਾਂ ਡਿਜੀਟਲ ਭੁਗਤਾਨ ਦੀ ਵਰਤੋਂ ਵੀ ਘੱਟ ਕਰਦੇ ਵਿਖਾਈ ਦੇ ਰਹੇ ਹਨ, ਜਿਸ ਨਾਲ ਕਿ ਪੈਟਰੋਲ ਪੰਪਾਂ 'ਤੇ ਛੋਟੇ ਨੋਟਾਂ ਦੀ ਗਿਣਤੀ ਘਟਦੀ ਜਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਵੱਲੋਂ ਬਕਾਇਦਾ ਲਿਖਤੀ ਤੌਰ 'ਤੇ ਆਰਬੀਆਈ ਨੂੰ ਚਿੱਠੀ ਵੀ ਲਿਖੀ ਗਈ ਹੈ । ਜਿਸ ਵਿੱਚ ਇਹ ਲਿੱਖਿਆ ਗਿਆ ਹੈ ਕਿ ਪੈਟਰੋਲ ਪੰਪ ਦੇ ਵਿਕਰੇਤਾਵਾਂ ਨੂੰ ਬੈਂਕ ਵੱਲੋਂ 2000 ਤੋਂ ਇਲਾਵਾ ਛੋਟੀ ਸੰਪਰਦਾ ( denomination) ਦੇ ਨੋਟ ਮੁਹੱਈਆ ਕਰਵਾ ਦਿੱਤੇ ਜਾਣ , ਜਿਸ ਨਾਲ ਕਿ ਗ੍ਰਾਹਕ ਅਤੇ ਵਿਕਰੇਤਾ ਦੋਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, MONEY, Petrol Pump, Punjab news