ਨਿਤਿਸ਼ ਸਭਰਵਾਲ
ਅੰਮ੍ਰਿਤਸਰ: Mahashivaratri: ਭਾਰਤ ਦੇਸ਼ ਵਿੱਚ ਹਰ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ। ਇਸ ਸਾਲ ਵੀ ਸ਼ਿਵਰਾਤਰੀ 2022 (Shivaratri 2022) ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਗੁਰੂ ਨਗਰੀ ਅੰਮ੍ਰਿਤਸਰ (Amritsar) ਦੇ ਵਿੱਚ ਵੀ ਵੱਖ-ਵੱਖ ਮੰਦਰਾਂ (Mandir) ਦੇ ਵਿੱਚ ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਹਰ ਪਾਸੇ ਰੌਣਕਾਂ ਦੇਖਣ ਨੂੰ ਮਿਲੀਆਂ। ਅੰਮ੍ਰਿਤਸਰ ਦੇ ਸ਼ਿਵਾਲਾ ਭਾਗ ਭਾਈਆਂ (Shivala Bhag Bhai) ਜਿੱਥੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪੁੱਜੇ, ਰਾਤੀ 2 ਵਜੇ ਹੀ ਮੰਦਰ ਦੇ ਕਪਾਟ ਖੁੱਲ੍ਹ ਗਏ ਸਨ ਅਤੇ ਦੇਰ ਰਾਤ ਤੋਂ ਹੀ ਲੋਕ ਭਗਵਾਨ ਸ਼ਿਵ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਪਹੁੰਚ ਗਏ ਸਨ। ਵੇਖੋ ਇਸ ਮੰਦਰ ਵਿਖੇ ਅਲੌਕਿਕ ਨਜ਼ਾਰਾ....
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Lord Shiva, Mahashivratri, Mandir, Shiv, Shivratri