ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਯੂਕਰੇਨ ਅਤੇ ਰੂਸ ਵਿਚ ਚੱਲ ਰਹੀ ਲੜਾਈ ਦੇ ਨਾਲ ਇਸ ਵਕਤ ਪੂਰੇ ਵਿਸ਼ਵ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਉਥੇ ਹੀ ਗੱਲ ਕੀਤੀ ਜਾਵੇ ਭਾਰਤ ਦੇ ਉਨ੍ਹਾਂ ਦੇਸ਼ ਵਾਸੀਆਂ ਦੀ ਜੋ ਯੂਕਰੇਨ ਦੇ ਵਿੱਚ ਇਸ ਜੰਗ ਦੌਰਾਨ ਫਸੇ ਹੋਏ ਹਨ ਤਾਂ ਸੁਰੱਖਿਆ ਦੀਆਂ ਉਹ ਦਰਦਨਾਕ ਤਸਵੀਰਾਂ ਜ਼ਾਹਰ ਕਰਦਿਆਂ ਨੇ ਯੂਕ੍ਰੇਨ ਦੇ ਹਲਾਤਾਂ ਬਾਰੇ ।
ਇਸ ਵਿਚਾਲੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਵਿਦਿਆਰਥਣ ਮੰਨਤ ਵੀ ਉਸ ਦਰਦਨਾਕ ਮੰਜ਼ਰ ਨੂੰ ਫਤਿਹ ਕਰਕੇ ਆਪਣੇ ਘਰ ਵਾਪਸ ਪਰਤੀ। ਮੰਨਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਮ੍ਰਿਤਸਰ ਏਅਰਪੋਰਟ 'ਤੇ ਢੋਲ ਵਾਜਿਆ ਦੇ ਨਾਲ ਮੰਨਤ ਦਾ ਸਵਾਗਤ ਕੀਤਾ ਗਿਆ ।
ਗੱਲਬਾਤ ਕਰਦਿਆਂ ਮੰਨਤ ਦੇ ਮਾਤਾ ਵੇਨੂ ਸ਼ਰਮਾ ਨੇ ਦੱਸਿਆ ਕਿ ਆਪਣੀ ਧੀ ਨੂੰ ਮੁਸ਼ਕਲ ਹਾਲਾਤਾਂ 'ਚ ਵੇਖ , ਬੀਤੇ ਹਫਤੇ ਉਹ ਪੂਰੀ ਚਿੰਤਾ 'ਚ ਹੀ ਰਹੇ । ਉਨ੍ਹਾਂ ਕਿਹਾ ਕਿ ਸਾਡਾ ਹਰ ਵੇਲੇ ਧਿਆਨ ਸਿਰਫ ਅਤੇ ਸਿਰਫ ਮੰਨਤ ਦੇ ਵੱਲ ਹੀ ਹੁੰਦਾ ਸੀ । ਗਰਬਤ ਕਰਦਿਆਂ ਮੰਨਤ ਦੇ ਪਿਤਾ ਰਮਨ ਸ਼ਰਮਾ ਨੇ ਕਿਹਾ ਕਿ ਮੇਰੀ ਧੀ ਹੀ ਮੇਰਾ ਸਭ ਕੁੱਝ ਹੈ , ਉਹ ਸਹੀ ਸਲਾਮਤ ਵਾਪਸ ਆ ਗਈ ਹੈ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab, Russia Ukraine crisis, Russia-Ukraine News, Ukraine