Home /amritsar /

ਸਾਵਣ ਦੇ ਆਨੰਦ ਨੂੰ ਹੋਰ ਵੀ ਜ਼ਾਇਕੇਦਾਰ ਬਣਾ ਦਿੰਦੇ ਹਨ ਅੰਮ੍ਰਿਤਸਰ ਦੇ ਮਾਲਪੂੜੇ, ਵੇਖੋ ਵੀਡੀਓ

ਸਾਵਣ ਦੇ ਆਨੰਦ ਨੂੰ ਹੋਰ ਵੀ ਜ਼ਾਇਕੇਦਾਰ ਬਣਾ ਦਿੰਦੇ ਹਨ ਅੰਮ੍ਰਿਤਸਰ ਦੇ ਮਾਲਪੂੜੇ, ਵੇਖੋ ਵੀਡੀਓ

ਸਾਵਣ

ਸਾਵਣ 'ਚ ਮਿਲਣ ਵਾਲੀ ਇਸ ਖਾਸ ਚੀਜ਼ ਦਾ ਲਵੋ ਸੁਆਦ

Sawan 2022: ਅਸੀਂ ਤੁਹਾਨੂੰ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਮਾਲਪੂੜੇਆਂ ਦੇ ਸੁਆਦ ਦੇ ਨਾਲ ਜੋ ਕੇ ਮਿਲਦੇ ਹਨ ਬਾਬਾ ਸਾਹਿਬ ਚੌਂਕ ਵਿਖੇ ਮਸ਼ਹੂਰ ਦੁਕਾਨ ਕੋਟੂ ਮਲ ਦੀ ਹੱਟੀ ਤੋਂ । ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਕਿਸ ਤਰਾਂ ਇਨ੍ਹਾਂ ਸਵਾਦਿਸ਼ਟ ਮਾਲ ਪੂੜਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ । ਇਸਨੂੰ ਤਿਆਰ ਕਰਨ 'ਚ ਖੋਏ

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: Amritsar news: ਅੰਮ੍ਰਿਤਸਰ ਸ਼ਹਿਰ ਦੇ ਖਾਣ-ਪੀਣ ਦੀ ਗੱਲ ਕੀਤੀ ਜਾਵੇ ਤਾਂ ਉਹ ਹਮੇਸ਼ਾ ਚਰਚਾਵਾਂ 'ਚ ਹੀ ਰਹਿੰਦਾ ਹੈ। ਅੰਮ੍ਰਿਤਸਰ ਸ਼ਹਿਰ ਦੇ ਜ਼ਾਇਕੇ ਵਿੱਚ ਇੱਕ ਅਲੱਗ ਹੀ ਸਵਾਦ ਮਿਲਦਾ ਹੈ। ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਕੇ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ। ਇੱਥੋਂ ਦੇ ਹਰ ਖਾਣ ਵਾਲੀ ਚੀਜ਼ ਦਾ ਆਪਣਾ ਹੀ ਸਵਾਦ ਹੁੰਦਾ ਹੈ।

  ਅਸੀਂ ਤੁਹਾਨੂੰ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਮਾਲਪੂੜੇਆਂ ਦੇ ਸੁਆਦ ਦੇ ਨਾਲ ਜੋ ਕੇ ਮਿਲਦੇ ਹਨ ਬਾਬਾ ਸਾਹਿਬ ਚੌਂਕ ਵਿਖੇ ਮਸ਼ਹੂਰ ਦੁਕਾਨ ਕੋਟੂ ਮਲ ਦੀ ਹੱਟੀ ਤੋਂ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਕਿਸ ਤਰਾਂ ਇਨ੍ਹਾਂ ਸਵਾਦਿਸ਼ਟ ਮਾਲ ਪੂੜਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸਨੂੰ ਤਿਆਰ ਕਰਨ 'ਚ ਖੋਏ ਅਤੇ ਸੌਂਫ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।

  ਮਾਲਪੂੜੇ ਜ਼ਿਆਦਾ ਤਰ ਸਾਵਣ ਦੇ ਪਵਿੱਤਰ ਮਹੀਨੇ 'ਚ ਹੀ ਖਾਦੇ ਜਾਂਦੇ ਹਨ। ਪੂੜੇ ਨੂੰ ਅਕਸਰ ਖੀਰ ਨਾਲ ਹੀ ਖਾਦਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਘਿਓ ਦੇ ਵਿੱਚ ਗਰਮਾ-ਗਰਮ ਪੂੜੇ ਬਣ ਰਹੇ ਹਨ। ਦੁਕਾਨਦਾਰ ਰੋਹਿਤ ਅਰੋੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦੁਕਾਨ 1958 ਤੋਂ ਚੱਲਦੀ ਆ ਰਹੀ ਹੈ ਅਤੇ ਮੌਜੂਦਾ ਸਮੇਂ 'ਚ ਤੀਸਰੀ ਪੀੜੀ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਵਣ ਦੇ ਮਹੀਨੇ 'ਚ ਲੋਕ ਕਾਫੀ ਮਾਤਰਾ 'ਚ ਉਨ੍ਹਾਂ ਕੋਲੋਂ ਮਾਲਪੂੜੇ ਤਿਆਰ ਕਰਵਾਉਂਦੇ ਹਨ ਅਤੇ ਬੜੇ ਹੀ ਸ਼ੋਂਕ ਨਾਲ ਲੋਕ ਇਸਨੂੰ ਖਾਣਾ ਪਸੰਦ ਕਰਦੇ ਹਨ।
  Published by:Krishan Sharma
  First published:

  Tags: Amritsar, Sawan

  ਅਗਲੀ ਖਬਰ