Home /amritsar /

ਅੰਮ੍ਰਿਤਸਰ 'ਚ PITEX ਪ੍ਰਦਰਸ਼ਨੀ ਦਾ ਹੋਇਆ ਆਗਾਜ਼, ਵੇਖੋ ਕੀ-ਕੀ ਹੈ ਖਾਸ 

ਅੰਮ੍ਰਿਤਸਰ 'ਚ PITEX ਪ੍ਰਦਰਸ਼ਨੀ ਦਾ ਹੋਇਆ ਆਗਾਜ਼, ਵੇਖੋ ਕੀ-ਕੀ ਹੈ ਖਾਸ 

X
PITEX

PITEX ਪ੍ਰਦਰਸ਼ਨੀ ਦਾ ਹੋਇਆ ਆਗਾਜ਼, ਵੇਖੋ ਕੀ-ਕੀ ਹੈ ਖਾਸ 

ਇਸ ਸਾਲ ਵੀ 450 ਦੇ ਕਰੀਬ ਸਟਾਲ ਸਜਾਏ ਗਏ ਹਨ ਅਤੇ ਸਰਹੱਦ ਪਾਰ ਪਾਕਿਸਤਾਨ ਤੋਂ ਵੀ 3 ਮਹਿਲਾਵਾਂ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਪਹੁੰਚੀਆਂ ਹਨ। ਗੱਲਬਾਤ ਕਰਦਿਆਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ ਨੇ ਦੱਸਿਆ ਕਿ PITEX ਪ੍ਰਦਰਸ਼ਨੀ ਹਰ ਸਾਲ ਹੀ ਲੋਕਾਂ ਦੇ ਲਈ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ,

ਅੰਮ੍ਰਿਤਸਰ -ਹਰ ਕੋਈ ਅੰਮ੍ਰਿਤਸਰ Pitex ਪ੍ਰਦਰਸ਼ਨੀ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਦੇ ਨਾਲ ਕਰਦਾ ਹੈ । ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹਰ ਸਾਲ ਲੱਗਣ ਵਾਲੀ ਇਸ ਖਾਸ ਪ੍ਰਦਰਸ਼ਨੀ ਦਾ ਆਗਾਜ਼ ਹੋ ਚੁੱਕਿਆ ਹੈ । ਇਸ ਪ੍ਰਦਰਸ਼ਨੀ ਦੇ ਵਿੱਚ ਹਰ ਸਾਲ ਹੀ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਕਰੇਤਾ ਵੱਖ ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਕਰਨ ਅੰਮ੍ਰਿਤਸਰ ਆਉਂਦੇ ਹਨ ।

ਇਸ ਸਾਲ ਵੀ 450 ਦੇ ਕਰੀਬ ਸਟਾਲ ਸਜਾਏ ਗਏ ਹਨ ਅਤੇ ਸਰਹੱਦ ਪਾਰ ਪਾਕਿਸਤਾਨ ਤੋਂ ਵੀ 3 ਮਹਿਲਾਵਾਂ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਪਹੁੰਚੀਆਂ ਹਨ। ਗੱਲਬਾਤ ਕਰਦਿਆਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ ਨੇ ਦੱਸਿਆ ਕਿ PITEX ਪ੍ਰਦਰਸ਼ਨੀ ਹਰ ਸਾਲ ਹੀ ਲੋਕਾਂ ਦੇ ਲਈ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ । ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਇਸ ਨਾਲ ਨਵੀਂ ਸੋਚ ਨੂੰ ਅਪਣਾਉਣ ਦੇ ਲਈ ਢੇਰਾਂ ਹੀ ਫਾਇਦੇ ਮਿਲਦੇ ਹਨ ।

Published by:Tanya Chaudhary
First published:

Tags: Amritsar, Punjab, Sale