Home /News /amritsar /

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ(ਸੰਕੇਤਕ ਫੋਟੋ)

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ(ਸੰਕੇਤਕ ਫੋਟੋ)

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਮੈਸੇਜ ਆਇਆ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪੁਲਿਸ ਜਾਂਚ 'ਚ ਜੁਟ ਗਈ। ਪੁਲਿਸ ਅਧਿਕਾਰੀ ਮੁਤਾਬਕ ਡੀ.ਏ.ਵੀ ਸਕੂਲ ਵਾਂਗ ਇਹੀ ਸੁਨੇਹਾ ਭੇਜਿਆ ਗਿਆ ਹੈ। ਇਹ ਬੱਚਿਆਂ ਦੀ ਸ਼ਰਾਰਤ ਲਗਦੀ ਹੈ। ਫਿਲਹਾਲ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

ਹੋਰ ਪੜ੍ਹੋ ...
  • Share this:

ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਮੈਸੇਜ ਆਇਆ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪੁਲਿਸ ਜਾਂਚ 'ਚ ਜੁਟ ਗਈ। ਪੁਲਿਸ ਅਧਿਕਾਰੀ ਮੁਤਾਬਕ ਡੀ.ਏ.ਵੀ ਸਕੂਲ ਵਾਂਗ ਇਹੀ ਸੁਨੇਹਾ ਭੇਜਿਆ ਗਿਆ ਹੈ। ਇਹ ਬੱਚਿਆਂ ਦੀ ਸ਼ਰਾਰਤ ਲਗਦੀ ਹੈ। ਫਿਲਹਾਲ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ  ਅਤੇ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ।

ਤੁਹਾਨੂੰ ਦਸ ਦੇਈਏ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਰਾਤ ਨੂੰ ਹੀ ਪੁਲਿਸ ਨੇ ਸਾਈਬਰ ਸੈੱਲ ਤੋਂ ਧਮਕੀ ਭਰੇ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟੇ 'ਚ ਮਾਮਲਾ ਸੁਲਝਾ ਲਿਆ। ਇਹ ਅਫਵਾਹ ਇਸੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਫੈਲਾਈ ਸੀ।

ਵਿਦਿਆਰਥੀਆਂ ਨੇ ਧਮਕੀ ਭਰੇ ਭੇਜੇ ਸਨ ਮੈਸਜ

ਡੀਏਵੀ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਨੂੰ ਧਮਕੀ ਭਰੇ ਮੈਸਜ ਭੇਜੇ ਸਨ। ਨੌਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ 8 ਸਤੰਬਰ ਨੂੰ ਸਕੂਲ ਨੂੰ ਗੋਲੀ ਮਾਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੰਦੇ ਹੋਏ ਮੁੱਖ ਅਧਿਆਪਕ ਨੂੰ ਧਮਕੀ ਭਰੇ ਸੰਦੇਸ਼ ਭੇਜੇ ਸਨ। ਦੱਸ ਦੇਈਏ ਕਿ ਇੱਕ ਮੈਸਜ ਮੋਬਾਈਲ ਤੋਂ ਭੇਜਿਆ ਗਿਆ ਸੀ ਅਤੇ ਦੂਜਾ ਮੈਸਜ ਸੋਸ਼ਲ ਮੀਡੀਆ ਰਾਹੀਂ ਭੇਜਿਆ ਗਿਆ ਸੀ।

Published by:Drishti Gupta
First published:

Tags: Amritsar, Bomb, Police, Punjab, School