ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਭਾਰਤ ਦੇ ਨਿਜੀ ਸਟ੍ਰੀਮਿੰਗ ਪਲੇਟਫਾਰਮ ਨੇ ਆਪਣੀ ਆਉਣ ਵਾਲੀ ਜਸੂਸੀ ਸੀਰੀਜ਼ ਮੁਖਬਿਰ -ਦੀ ਸਟਾਰੀ ਆਫ ਏ ਸਪਾਈ ਦਾ ਟਰੇਲਰ ਲਾਂਚ ਕੀਤਾ । ਸ਼ਿਵਮ ਨਾਇਰ ਅਤੇ ਜੈਪ੍ਰਦ ਦੇਸਾਈ ਦੁਆਰਾ ਨਿਰਦੇਸ਼ਤ ਮੁਖਬਿਰ -ਪਾਕਿਸਤਾਨ ਵਿੱਚ ਭਾਰਤ ਦੇ ਗੁਪਤ ਏਜੰਟ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ ਜੋ ਰਾਸ਼ਟਰ ਨੂੰ ਬਚਾਉਣ ਅਤੇ ਯੁੱਧ ਦੇ ਮੋੜ ਨੂੰ ਆਪਣੇ ਦੇਸ਼ ਦੇ ਹੱਕ ਵਿੱਚ ਮੋੜਨ ਲਈ ਮੌਕੇ 'ਤੇ ਪਹੁੰਚਿਆ ਸੀ ।
ਜ਼ੈਨ ਖਾਨ ਦੁਰਾਨੀ, ਪ੍ਰਕਾਸ਼ ਰਾਜ, ਆਦਿਲ ਹੁਸੈਨ, ਬਰਖਾ ਬਿਸ਼ਟ, ਜ਼ੋਇਆ ਅਫਰੋਜ਼, ਹਰਸ਼ ਛਾਇਆ ,ਸਤਿਆਦੀਪ ਮਿਸ਼ਰਾ ਅਤੇ ਕਰਨ ਓਬਰਾਏ ਦੇ ਜ਼ਬਰਦਸਤ ਕਿਰਦਾਰ ਵਾਲੀ ਇਹ ਸਰੀਜ਼ 11 ਨਵੰਬਰ ਨੂੰ ਰੀਲੀਜ਼ ਹੋਵੇਗੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।