Home /amritsar /

ਲਾਹੌਰ ਤੋਂ ਆਈ ਇਸ ਚੀਜ਼ ਦੇ ਅੰਮ੍ਰਿਤਸਰੀਏ ਹੋਏ ਮੁਰੀਦ

ਲਾਹੌਰ ਤੋਂ ਆਈ ਇਸ ਚੀਜ਼ ਦੇ ਅੰਮ੍ਰਿਤਸਰੀਏ ਹੋਏ ਮੁਰੀਦ

X
ਲਾਹੌਰ

ਲਾਹੌਰ ਤੋਂ ਆਈ ਇਸ ਚੀਜ਼ ਦੇ ਅੰਮ੍ਰਿਤਸਰੀਏ ਹੋਏ ਮੁਰੀਦ

ਉੱਥੇ ਹੀ ਸਰਹੱਦ ਪਾਰ ਪਾਕਿਸਤਾਨ ਦੇ ਸਰਗੋਧਾ ਸ਼ਹਿਰ ਤੋਂ ਸਪਨਾ ਓਬਰਾਏ ਵੀ ਇਸ ਖਾਸ ਪ੍ਰਦਰਸ਼ਨੀ ਵਿੱਚ ਸ਼ਿਰਕਤ ਕਰਨ ਪੁੱਜੇ । ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਵੇਂ ਕਿ ਭਾਰਤ ਅਤੇ ਪਾਕਿਸਤਾਨ ਸਰਹੱਦਾਂ ਦੇ ਕਾਰਨ ਵੰਡੇ ਗਏ ਹਨ ਪਰ ਉੱਥੇ ਹੀ ਜਦ ਦੋਹਾਂ ਮੁਲਕਾਂ ਦੇ ਲੋਕ ਆਪਸ ਵਿੱਚ ਮਿਲਦੇ ਹਨ ਤਾਂ ਉਹੀ ਆਪਸੀ ਭਾਈਚਾਰਾ ਅਤੇ ਪਿਆਰ ਦ?

ਹੋਰ ਪੜ੍ਹੋ ...
  • Share this:

ਸਿਮਰਨਪ੍ਰੀਤ ਸਿੰਘ/ ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਹਰ ਅੰਮ੍ਰਿਤਸਰੀ Pitex ਪ੍ਰਦਰਸ਼ਨੀ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਦੇ ਨਾਲ ਕਰਦਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹਰ ਸਾਲ ਲੱਗਣ ਵਾਲੀ ਇਸ ਖਾਸ ਪ੍ਰਦਰਸ਼ਨੀ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਹਰ ਸਾਲ ਹੀ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਕਰੇਤਾ ਵੱਖ ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਕਰਨ ਅੰਮ੍ਰਿਤਸਰ ਆਉਂਦੇ ਹਨ, ਉੱਥੇ ਹੀ ਸਰਹੱਦ ਪਾਰ ਪਾਕਿਸਤਾਨ ਦੇ ਸਰਗੋਧਾ ਸ਼ਹਿਰ ਤੋਂ ਸਪਨਾ ਓਬਰਾਏ ਵੀ ਇਸ ਖਾਸ ਪ੍ਰਦਰਸ਼ਨੀ ਵਿੱਚ ਸ਼ਿਰਕਤ ਕਰਨ ਪੁੱਜੇ।

ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਵੇਂ ਕਿ ਭਾਰਤ ਅਤੇ ਪਾਕਿਸਤਾਨ ਸਰਹੱਦਾਂ ਦੇ ਕਾਰਨ ਵੰਡੇ ਗਏ ਹਨ ਪਰ ਉੱਥੇ ਹੀ ਜਦ ਦੋਹਾਂ ਮੁਲਕਾਂ ਦੇ ਲੋਕ ਆਪਸ ਵਿੱਚ ਮਿਲਦੇ ਹਨ ਤਾਂ ਉਹੀ ਆਪਸੀ ਭਾਈਚਾਰਾ ਅਤੇ ਪਿਆਰ ਦੀ ਝਲਕ ਦਿਖਾਈ ਦਿੰਦੀ ਹੈ। ਸਪਨਾ ਓਬਰਾਏ ਦੇ ਵੱਲੋਂ ਪ੍ਰਦਰਸ਼ਨੀ ਵਿੱਚ ਪਾਕਿਸਤਾਨੀ ਸੂਟ, ਦੁਪੱਟੇ ਅਤੇ ਪਾਕਿਸਤਾਨੀ ਨਮਕ ਦੇ ਨਾਲ ਤਿਆਰ ਕੀਤੇ ਲੈਂਪ ਮੁੱਖ ਤੌਰ 'ਤੇ ਵਿਕਰੀ ਲਈ ਲਗਾਏ ਗਏ ਹਨ।

Published by:Krishan Sharma
First published:

Tags: Amritsar, Mela