Home /amritsar /

ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਦਾ ਕੀਤਾ ਘਿਰਾਓ, ਜਾਣੋ ਕਾਰਨ

ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਦਾ ਕੀਤਾ ਘਿਰਾਓ, ਜਾਣੋ ਕਾਰਨ

ਆਂਗਣਵਾੜੀ

ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਦਾ ਕੀਤਾ ਘਿਰਾਓ

ਅੰਮ੍ਰਿਤਸਰ ਦੇ ਡੀ.ਸੀ ਦਫ਼ਤਰ ਵਿਖੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਏ ਡੀ ਸੀ ਨੂੰ ਮੰਗ ਪੱਤਰ ਵੀ ਸੌਂਪਿਆ । ਇਸ ਦੌਰਾਨ ਕਚਹਿਰੀ ਚੌਂਕ ਨੂੰ ਜਾਣ ਵਾਲੀ ਮੁੱਖ ਸੜਕ ਵੀ ਆਗਣਵਾੜ?

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ ਦੇ ਡੀ.ਸੀ ਦਫ਼ਤਰ ਵਿਖੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਏ ਡੀ ਸੀ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਦੌਰਾਨ ਕਚਹਿਰੀ ਚੌਂਕ ਨੂੰ ਜਾਣ ਵਾਲੀ ਮੁੱਖ ਸੜਕ ਵੀ ਆਗਣਵਾੜੀ ਵਰਕਰਾਂ ਨੇ ਜਾਮ ਕੀਤੀ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਂਗਣਵਾੜੀ ਵਰਕਰ ਹੈਲਪਰ ਮੁਲਾਜ਼ਮ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਨੂੰ ਬੀਤੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਹਨ, ਜਿਸ ਦੇ ਰੋਸ ਵੱਜੋਂ ਉਹ ਡੀ.ਸੀ ਦਫ਼ਤਰ ਵਿਖੇ ਧਰਨਾ ਦੇਣ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ,ਸੈਂਟਰਾਂ ਦਾ ਕਿਰਾਇਆ ਨਾ ਮਿਲਣ ਅਤੇ ਵੱਧ ਕੰਮ ਮਿਲਣ ਕਾਰਨ ਆਂਗਣਵਾੜੀ ਵਰਕਰ ਪਰੇਸ਼ਾਨ ਹਨ । ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਨਵੀਂ ਬਣੀ ਸਰਕਾਰ ਤੋਂ ਆਸ ਸੀ ਕਿ ਬਦਲਾਅ ਆਏਗਾ ਪਰ ਅਸੀਂ ਪੰਜਾਬ ਸਰਕਾਰ ਤੋਂ ਪਰੇਸ਼ਾਨ ਹਾਂ।

    Published by:Drishti Gupta
    First published:

    Tags: Amritsar, Anganwadi, Protest, Punjab