Home /amritsar /

ਰੇਹੜੀ ਵਾਲਿਆਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਜਾਣੋ ਕੀ ਇਹ ਵਜ੍ਹਾ

ਰੇਹੜੀ ਵਾਲਿਆਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਜਾਣੋ ਕੀ ਇਹ ਵਜ੍ਹਾ

X
ਰੇਹੜੀ

ਰੇਹੜੀ ਵਾਲਿਆਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਕੀਤਾ ਮੁਜ਼ਾਹਰਾ

ਪਿੱਛਲੇ ਕੁੱਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫ਼ਿਕ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ । ਵੱਧਦੀ ਟ੍ਰੈਫਿਕ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਦੁਕਾਨਾਂ ਦੇ ਬਾਹਰ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਪਿੱਛਲੇ ਕੁੱਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫ਼ਿਕ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ। ਵਧਦਾ ਟ੍ਰੈਫਿਕ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਦੁਕਾਨਾਂ ਦੇ ਬਾਹਰ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ।

ਜਿਸ ਦੇ ਚੱਲਦੇ ਪਿੱਛਲੇ ਦਿਨੀਂ ਵੀ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਲੈ ਕੇ ਬੱਸ ਸਟੈਂਡ ਤੱਕ ਫੁੱਟਪਾਥ 'ਤੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਉਣ ਵਾਲਿਆਂ ਸੰਬੰਧੀ ਕਾਰਵਾਈ ਕੀਤੀ ਗਈ। ਉਨ੍ਹਾਂ ਦੀਆਂ ਰੇਹੜੀਆਂ ਹਟਾਈਆਂ ਗਈਆਂ ਅਤੇ ਜਿਸ ਦੇ ਬਾਅਦ ਰੋਸ ਵੱਜੋਂ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ ।

ਉਨ੍ਹਾਂ ਕਿਹਾ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਫੁੱਟਪਾਥ ਦੇ ਉੱਤੇ ਰੇਹੜੀ ਲਗਾ ਕੇ ਆਪਣਾ ਕਾਰੋਬਾਰ ਚਲਾਉਂਦੇ ਹਨ ਲੇਕਿਨ ਇਹ ਕੁੱਝ ਦਿਨਾਂ ਤੋਂ ਪੁਲਿਸ ਵੱਲੋਂ ਅਤੇ ਨਗਰ ਨਿਗਮ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਬੀਤੇ ਦਿਨ ਵੀ ਉਹਨਾਂ ਦੀਆਂ ਰੇਹੜੀਆਂ ਚੁਕਵਾ ਦਿਤੀਆਂ ਗਈਆਂ । ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਪਹਿਲੇ ਵਾਂਗ ਆਪਣਾ ਕਾਰੋਬਾਰ ਫੁੱਟਪਾਥ ਦੇ ਉਪਰ ਹੀ ਕਰਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਗਰ ਨਗਰ ਨਿਗਮ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਕਾਰੋਬਾਰ ਕਰਨ ਲਈ ਤੰਗ-ਪਰੇਸ਼ਾਨ ਕਰਨਗੇ ਤਾਂ ਉਹ ਵੱਡਾ ਸੰਘਰਸ਼ ਵੀ ਕਰ ਸਕਦੇ ਹਨ।

Published by:Drishti Gupta
First published:

Tags: Amritsar, Protest, Punjab