Home /amritsar /

ਰਾਸ਼ਟਰੀ ਪੋਸ਼ਣ ਮਾਹ ਤਹਿਤ ਮਨਾਇਆ ਗਿਆ ਜਾਗਰੂਕਤਾ ਯੋਗਾ ਸਿਹਤ ਦਿਵਸ

ਰਾਸ਼ਟਰੀ ਪੋਸ਼ਣ ਮਾਹ ਤਹਿਤ ਮਨਾਇਆ ਗਿਆ ਜਾਗਰੂਕਤਾ ਯੋਗਾ ਸਿਹਤ ਦਿਵਸ

ਰਾਸ਼ਟਰੀ ਪੋਸ਼ਣ ਮਾਹ ਤਹਿਤ ਮਨਾਇਆ ਗਿਆ ਜਾਗਰੂਕਤਾ ਯੋਗਾ ਸਿਹਤ ਦਿਵਸ

ਰਾਸ਼ਟਰੀ ਪੋਸ਼ਣ ਮਾਹ ਤਹਿਤ ਮਨਾਇਆ ਗਿਆ ਜਾਗਰੂਕਤਾ ਯੋਗਾ ਸਿਹਤ ਦਿਵਸ

ਇਹ ਸਾਰੀਆਂ ਗਤੀਵਿਧੀਆਂ ਡਾਕਟਰ ਸੀਮਾ ਗਰੇਵਾਲ ਜੀ.ਏ.ਡੀ. ਬਹਿੜਵਾਲ ਅੰਮ੍ਰਿਤਸਰ ਵੱਲੋਂ ਕਰਵਾਈਆਂ ਗਈਆਂ ਇਸ ਯੋਗਾ ਕੈਂਪ ਦੌਰਾਨ ਬਲਾਕ ਅਟਾਰੀ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਦਿਲਚਸਪੀ ਦਿਖਾਈ ।

  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਬਲਾਕ ਅਟਾਰੀ ਦੇ ਪਿੰਡ ਵਿਖੇ ਰਾਸ਼ਟਰੀ ਪੋਸ਼ਣ ਮਾਹ ਮਨਾਉਣ ਸਬੰਧੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਹਤ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਸਾਰੀਆਂ ਗਤੀਵਿਧੀਆਂ ਡਾਕਟਰ ਸੀਮਾ ਗਰੇਵਾਲ ਜੀ.ਏ.ਡੀ. ਬਹਿੜਵਾਲ ਅੰਮ੍ਰਿਤਸਰ ਵੱਲੋਂ ਕਰਵਾਈਆਂ ਗਈਆਂ ਇਸ ਯੋਗਾ ਕੈਂਪ ਦੌਰਾਨ ਬਲਾਕ ਅਟਾਰੀ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਦਿਲਚਸਪੀ ਦਿਖਾਈ ।

ਇਸ ਮੌਕੇ ਕੁਲਦੀਪ ਕੌਰ ਸੀ ਡੀ ਪੀ ਓ ਅਟਾਰੀ ਅਤੇ ਸੁਪਰਵਾਈਜ਼ਰ ਸ਼ਰਨਜੀਤ ਕੌਰ ਅਟਾਰੀ ਨੇ ਦੱਸਿਆ ਕਿ ਇਨ੍ਹਾਂ ਯੋਗ ਕੈਂਪਾਂ ਦਾ ਮੁੱਖ ਉਦੇਸ਼ ਵਰਕਰਾਂ ਨੂੰ ਯੋਗ ਸਬੰਧੀ ਗਤੀਵਿਧੀਆਂ ਦੀ ਟ੍ਰੇਨਿੰਗ ਦੇਣਾ ਹੈ ਤਾਂ ਜੋ ਉਹ ਗਰਭਵਤੀ ਮਹਿਲਾਵਾਂ, ਨਰਸਿੰਗ ਮਾਵਾਂ ਅਤੇ ਕਿਸ਼ੋਰੀਆਂ ਨੂੰ ਚੰਗੀ ਸਿਹਤ ਲਈ ਜਾਗਰੁਕ ਕਰਨ ਕਿਉਂਕਿ ਜੇਕਰ ਇੱਕ ਔਰਤ /ਲੜਕੀ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਚੰਗੀ ਹੋਵੇਗੀ ਤਾਂ ਹੀ ਉਹ ਚੰਗੀ ਮਾਂ ਅਤੇ ਚੰਗੇ ਨਾਗਰਿਕ ਦੀ ਭੂਮਿਕਾ ਨਿਭਾਅ ਸਕਦੀ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕਦੀ ਹੈ।

ਯੋਗਾ ਕੈਂਪ ਦੌਰਾਨ ਆਂਗਣਵਾੜੀ ਵਰਕਰਾਂ ਨੇ ਆਏ ਹੋਏ ਡਾਕਟਰਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਦੱਸਿਆ ਅਤੇ ਡਾਕਟਰਾਂ ਨੇ ਵੱਖ-ਵੱਖ ਯੋਗਾ ਦੇ ਆਸਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਾਕਟਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਂਗਣਵਾੜੀ ਵਰਕਰਾਂ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਹੀ ਇਹ ਲਾਭਦਾਇਕ ਹੋਵੇਗਾ।

Published by:Tanya Chaudhary
First published:

Tags: Amritsar, Anganwadi, Awareness scheme, Yoga