Home /amritsar /

ਅੰਮ੍ਰਿਤਸਰ ਦੇ ਰੀਗੋ ਬ੍ਰਿਜ 'ਤੇ ਚਾਰ ਪਹੀਆ ਵਾਹਨਾਂ ਤੇ ਰੋਕ : ਜ਼ਿਲ੍ਹਾ ਮੈਜਿਸਟਰੇਟ 

ਅੰਮ੍ਰਿਤਸਰ ਦੇ ਰੀਗੋ ਬ੍ਰਿਜ 'ਤੇ ਚਾਰ ਪਹੀਆ ਵਾਹਨਾਂ ਤੇ ਰੋਕ : ਜ਼ਿਲ੍ਹਾ ਮੈਜਿਸਟਰੇਟ 

ਰੀਗੋ ਬ੍ਰਿਜ ਉਤੇ ਚਾਰ ਪਹੀਆ ਵਾਹਨਾਂ ’ਤੇ ਰੋਕ : ਜ਼ਿਲ੍ਹਾ ਮੈਜਿਸਟਰੇਟ 

ਰੀਗੋ ਬ੍ਰਿਜ ਉਤੇ ਚਾਰ ਪਹੀਆ ਵਾਹਨਾਂ ’ਤੇ ਰੋਕ : ਜ਼ਿਲ੍ਹਾ ਮੈਜਿਸਟਰੇਟ 

ਇਹ ਪੁਲ ਭਾਰੀ ਆਵਾਜਾਈ ਲਈ ਖ਼ਤਰਾ ਹੈ। ਉਨਾਂ ਕਿਹਾ ਕਿ ਉਕਤ ਰਿਪੋਰਟ ਨੂੰ ਵੇਖਦੇ ਹੋਏ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੇ ਆਉਣ ਜਾਣ ’ਤੇ ਰੋਕ ਲਗਾਈ ਜਾਂਦੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਨਾਂ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਲ ਦੇ ਦੋਵੇਂ ਪਾਸੇ ਗਾਡਰ ਲਗਾ ਦੇਣ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ,

ਅੰਮ੍ਰਿਤਸਰ: ਜ਼ਿਲ੍ਹਾ ਮੈਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਜਿਨ੍ਹਾਂ ਨੇ ਰੀਗੋ ਬ੍ਰਿਜ ਦੀ ਮੌਜੂਦਾ ਹਾਲਤ ਸਬੰਧੀ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਕਮੇਟੀ ਬਣਾਈ ਸੀ, ਕਮੇਟੀ ਦੀ ਰਿਪੋਰਟ ਉਪਰੰਤ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਉਨਾਂ ਦੱਸਿਆ ਕਿ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਨੇ ਰੇਲਵੇ ਡਿਪਾਰਟਮੈਂਟ ਅਤੇ ਆਈ.ਆਈ.ਟੀ. ਰੂੜਕੀ ਦੀਆਂ ਟੀਮਾਂ ਨਾਲ ਮਿੱਲ ਕੇ ਪੁਲ ਦੀ ਮੌਜੂਦਾ ਹਾਲਤ ਬਾਰੇ ਜਾਂਚ ਕੀਤੀ ।

ਜਿਸ ਵਿਚੋਂ ਇਹ ਨਤੀਜਾ ਨਿਕਲਿਆ ਕਿ ਇਹ ਪੁਲ ਭਾਰੀ ਆਵਾਜਾਈ ਲਈ ਖ਼ਤਰਾ ਹੈ। ਉਨਾਂ ਕਿਹਾ ਕਿ ਉਕਤ ਰਿਪੋਰਟ ਨੂੰ ਵੇਖਦੇ ਹੋਏ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੇ ਆਉਣ ਜਾਣ ’ਤੇ ਰੋਕ ਲਗਾਈ ਜਾਂਦੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਨਾਂ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਲ ਦੇ ਦੋਵੇਂ ਪਾਸੇ ਗਾਡਰ ਲਗਾ ਦੇਣ। ਉਨਾਂ ਨੇ ਪੁਲਿਸ ਨੂੰ ਇਸ ਪੁਲ ਦੀ ਥਾਂ ਬਦਲਵੇਂ ਰੂਟ ਲੋਕਾਂ ਨੂੰ ਮੁਹੱਈਆ ਕਰਵਾਉਣ ਦੀ ਵੀ ਹਦਾਇਤ ਦਿੱਤੀ।

Published by:Tanya Chaudhary
First published:

Tags: Amritsar, Ban, Punjab