Home /amritsar /

ਸ਼ਮਸ਼ਾਨਘਾਟ ਪਹੁੰਚੀ ਬਾਰਾਤ, ਵੇਖੋ Video

ਸ਼ਮਸ਼ਾਨਘਾਟ ਪਹੁੰਚੀ ਬਾਰਾਤ, ਵੇਖੋ Video

X
ਇਹ

ਇਹ ਵਿਆਹ ਸ਼ਮਸ਼ਾਨਘਾਟ ਦੇ ਅੰਦਰ ਕੀਤਾ ਗਿਆ, ਜਿੱਥੇ ਕਿ ਲਾੜੇ ਦੀ ਬਾਰਾਤ ਸ਼ਮਸ਼ਾਨਘਾਟ ਦੇ ਅੰਦਰ ਪਹੁੰਚਦੀ ਹੈ ਅਤੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ । ਹਾਲਾਂਕਿ ਹਰ ਕੋਈ ਇਸ ਗੱਲ ਨੂੰ ਸੁਣ ਕੇ ਹੈਰਾਨ ਹੈ।

ਇਹ ਵਿਆਹ ਸ਼ਮਸ਼ਾਨਘਾਟ ਦੇ ਅੰਦਰ ਕੀਤਾ ਗਿਆ, ਜਿੱਥੇ ਕਿ ਲਾੜੇ ਦੀ ਬਾਰਾਤ ਸ਼ਮਸ਼ਾਨਘਾਟ ਦੇ ਅੰਦਰ ਪਹੁੰਚਦੀ ਹੈ ਅਤੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ । ਹਾਲਾਂਕਿ ਹਰ ਕੋਈ ਇਸ ਗੱਲ ਨੂੰ ਸੁਣ ਕੇ ਹੈਰਾਨ ਹੈ।

  • Share this:

    ਨਿਤਿਸ਼ ਸਭਰਵਾਲ, ਅੰਮ੍ਰਿਤਸਰ

    ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਿਆਹ 'ਤੇ ਹਰ ਇੱਕ ਤਰ੍ਹਾਂ ਦੇ ਸ਼ੌਕ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ । ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਦੇ ਨਾਲ ਹੋਵੇ । ਇਸ ਦੇ ਲਈ ਹਰ ਇੱਕ ਵਿਅਕਤੀ ਆਪਣਾ ਸ਼ੌਂਕ ਵੀ ਪੂਰਾ ਕਰਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਜਿਸ ਵਿੱਚ ਲੋਕ ਰਾਜਿਆਂ-ਮਹਾਂਰਾਜਿਆਂ ਵਾਂਗ ਵਿਆਹ ਕਰਦੇ ਹਨ।

    ਲੇਕਿਨ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ 'ਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ , ਜਿਸ ਵਿੱਚ ਇੱਕ ਗਰੀਬ ਪਰਿਵਾਰ ਆਪਣੀ ਧੀ ਦਾ ਵਿਆਹ ਸਾਧੇ ਢੰਗ ਨਾਲ ਕਰਦਾ ਹੈ ਅਤੇ ਇਹ ਵਿਆਹ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ।

    ਜਿੱਥੇ ਇੱਕ ਪਾਸੇ ਲੋਕ ਆਪਣੀ ਧੀ ਦਾ ਵਿਆਹ ਕਰਨ ਵਾਸਤੇ ਕਰੋੜਾਂ ਰੁਪਏ ਲੁਟਾ ਦਿੰਦੇ ਹਨ ਅਤੇ ਉੱਥੇ ਹੀ ਇਸ ਗਰੀਬ ਕੁੜੀ ਦੇ ਘਰ ਵਾਲਿਆਂ ਵੱਲੋਂ ਸ਼ਮਸ਼ਾਨਘਾਟ ਦੇ ਵਿੱਚ ਹੀ ਸਾਰੀਆਂ ਰਸਮਾਂ ਨਿਭਾਈਆਂ ਗਈਆਂ ।

    ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਸ ਪਰਿਵਾਰ ਦੀ ਮੱਦਦ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ।

    ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਸ਼ਮਸ਼ਾਨਘਾਟ ਵਿੱਚ ਇੱਕ ਦਾਦੀ ਪੋਤੀ ਕਾਫੀ ਲੰਬੇ ਸਮੇਂ ਤੋਂ ਰਹਿ ਰਹੀਆਂ ਸੀ ਅਤੇ ਕਾਫੀ ਗਰੀਬ ਹੋਣ ਕਰਕੇ, ਸਮਾਜ ਸੇਵੀ ਲੋਕਾਂ ਦੀ ਮਦਦ ਦੇ ਨਾਲ ਲੜਕੀ ਦਾ ਵਿਆਹ ਕੀਤਾ ਗਿਆ ਅਤੇ ਸ਼ਮਸ਼ਾਨਘਾਟ ਦੇ ਅੰਦਰ ਹੀ ਇਹਨਾਂ ਦਾ ਘਰ ਹੋਣ ਕਰਕੇ ਬਾਰਾਤ ਸਿੱਧਾ ਸ਼ਮਸ਼ਾਨਘਾਟ ਅੰਦਰ ਆਈ ਅਤੇ ਡੋਲੀ ਵੀ ਸ਼ਮਸ਼ਾਨਘਾਟ ਦੇ ਅੰਦਰੋਂ ਹੀ ਵਿਦਾ ਕੀਤੀ ਗਈ ।

    ਇਹ ਵਿਆਹ ਸ਼ਮਸ਼ਾਨਘਾਟ ਦੇ ਅੰਦਰ ਕੀਤਾ ਗਿਆ, ਜਿੱਥੇ ਕਿ ਲਾੜੇ ਦੀ ਬਾਰਾਤ ਸ਼ਮਸ਼ਾਨਘਾਟ ਦੇ ਅੰਦਰ ਪਹੁੰਚਦੀ ਹੈ ਅਤੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ । ਹਾਲਾਂਕਿ ਹਰ ਕੋਈ ਇਸ ਗੱਲ ਨੂੰ ਸੁਣ ਕੇ ਹੈਰਾਨ ਹੈ।

    ਕੁੱਝ ਸਮਾਂ ਪਹਿਲਾਂ ਹੀ ਲੜਕੀ ਦੇ ਦਾਦੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਦ ਦਾਦੀ ਅਤੇ ਪੋਤੀ ਇਕੱਲਿਆਂ ਹੀ ਆਪਣਾ ਜੀਵਨ ਬਿਤਾਉਂਦੀਆਂ ਹਨ। ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੇ ਬਜ਼ੁਰਗ ਮਹਿਲਾ ਦਾ ਸਹਿਯੋਗ ਦਿੱਤਾ ਅਤੇ ਉਸਦੀ ਪੋਤੀ ਦਾ ਇੱਕ ਵਧੀਆ ਘਰ ਵਿੱਚ ਵਿਆਹ ਕਰਵਾਇਆ ।

    First published:

    Tags: Amritsar, Viral news